ਪੰਨਾ:ਛੇ ਊਣੇ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਮਾਨ ਸਿਘ-ਜੀ ਆਹ ਮੱਝ ਤੇ ਬਲਦਾਂ ਦੀ ਜੋੜੀ ਵਿਹੜੇ ਵਿਚ ਬੰਨ੍ਹਕੇ

ਕੱਖ ਪੱਠਾ ਪਾ ਦਿਓ। ਆਪਣੀ ਭੈਣ ਨੂੰ ਦਾਜ ਵਿਚ ਦੇਣ ਲਈ

ਲਿਆਇਆ ਹਾਂ! ਭੈਣ ਨੂੰ ਬੁਲਾਓ ਜੀ!
ਰਤਨ ਦੇਵੀ-(ਕੁਝ ਕੁ ਆਵਾਜ਼ ਨੂੰ ਪਛਾਣਦੀ ਹੋਈ ਅੰਦਰੋਂ ਆ ਕੇ,

ਜਦ ਕਿ ਦੂਜੇ ਵੇਖਣ ਵਾਲੇ ਹੈਰਾਨ ਹਨ।) ਆਓ ਵੀਰ ਜੀ, ਜੀ ਆਇਆਂ ਨੂੰ! (ਕੁਰਸੀ ਦਿੰਦੀ ਹੋਈ) ਬੈਠੋ! ਮਾਂ ਜੀ? (ਆਪਣੀ ਮਾਂ ਵਲ ਮੂੰਹ ਕਰਦੀ ਹੋਈ) ਵੀਰ ਨੂੰ ਪਾਣੀ ਧਾਣੀ ਪਿਲਾਓ? (ਮਾਨ ਸਿੰਘ ਵਲ ਮੂੰਹ ਕਰਦੀ ਹੋਈ) ਵੀਰਾ! ਐਨੀ ਖੇਚਲ ਕਿਉਂ ਕੀਤੀ। ਮਾਪਿਆਂ ਨੇ ਈ ਦਾਜ ਬਥੇਰਾ

ਤਿਆਰ ਕੀਤੈ।
ਰੂਪਵਤੀ-(ਬਹੁਤ ਹੈਰਾਨ ਹੋਕੇ ਹੱਸਦੀ ਹੋਈ ਤੇ ਮਾਨ ਸਿੰਘ ਦਾ ਸਿਰ ਪਲੇਸਦੀ ਹੋਈ, ਜਦ ਕਿ ਦੂਜੋ ਵੀ ਇਸ ਅਨੋਭੜ ਭਰਾ ਨੂੰ ਵੇਖ ਕੇ ਹੈਰਾਨ ਹਨ) ਪੁੱਤਰ! ਜੁਆਨੀ ਮਾਣ। ਪਰ ਮੈਂ ਤਾਂ ਤੁਹਾਡੀ ਭੈਣ ਭਾਈ ਦੀ ਬੁਝਾਰਤ ਬੁਝ ਨੀ ਸਕੀ।
ਮਾਨ ਸਿੰਘ-(ਰਤਨ ਦੇਵੀ ਦੀ ਮਾਂ ਦੇ ਪੈਰੀਂ ਹੱਥ ਲਾਉਂਦਾ ਹੋਇਆ)।

ਧੰਨ ਐਂ ਮਾਤਾ ਤੂੰ, ਜਿਸ ਅਜੇਹੀ ਸ਼ੇਰ ਦਿਲ ਧੀ ਜਣੀਂਐ ਤੁਸੀਂ ਤਾਂ ਮਹਾਂ ਪੁਰਖਾਂ ਦੇ ਵਾਕ "ਜਨਨੀ ਜਣੇ ਤਾਂ ਭਗਤ ਜਨ ਕੈ ਦਾਤਾ ਕੈ ਸੂਰ" ਇਸ ਪੁੱਤਰੀ ਨੂੰ ਜਨਮ ਦੇ ਕੇ ਸੋਲਾਂ ਆਨੇ ਸੱਚ ਕਰ ਵਖਾਏ। ਭਾਰਤ ਨੂੰ ਅੱਜ ਕੱਲ ਅਜਿਹੀਆਂ ਧੀਆਂ ਦੀ

ਲੋੜ ਐ, ਜਿਨ੍ਹਾਂ ਡਾਕੂ ਵੀ ਰਸਤੇ ਪਾ ਦਿੱਤੇ।
ਰੂਪਵਤੀ-(ਰਤਨ ਦੇਵੀ ਵਲ ਮੂੰਹ ਕਰਦੀ ਹੋਈ) ਧੀਏ, ਕੀ ਗੱਲ ਸੀ। ਮੈਨੂੰ ਤਾਂ ਤੂੰ ਕਦੀ ਵੀ ਨੀ ਦੱਸੀ।

੧੩