ਪੰਨਾ:ਛੇ ਊਣੇ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲੀ ਝਾਕੀ

ਥਾਂ:-ਕਨੇਰੀਆ ਨੱਗਰ ਦੇ ਬਾਲੇ ਵਾਲੇ ਖੂਹ ਦਾ ਬੋਹੜ।
ਸਮਾਂ:-ਪਹਿਲੀ ਰਾਤ ਦਾ ਵੇਲਾ।

ਮਾਨ ਸਿੰਘ:-(ਨੱਸੇ ਆਉਂਦੇ ਨੇ ਰਾਤ ਦੇ ਵੇਲੇ ਨ੍ਹਾ ਕੇ ਹਟੀ ਰਤਨ ਦੇਵੀ ਬਾਲੇ ਵਾਲੇ ਖੂਹ ਦੇ ਬੋਹੜ ਹੇਠ ਖੜੀ ਨੂੰ ਵੇਂਹਦਿਆਂ ਗਰਜ ਮਾਰੀ)
"ਕਿਹੜੀ ਐਂ ਤੂੰ, ਰਸਤਾ ਡੱਕੀਂ ਖੜੀ?"
ਰਤਨ ਦੇਵੀ-ਜਾਹ ਵੀਰਾ. ਚੁਪ ਕਰਕੇ, ਆਪਣਾ ਕੰਮ ਕਰ, ਤੈਂ ਕੀ ਲੈਣਾ ਹੈ?
ਮਾਨ ਸਿੰਘ-ਜੇ ਪਿੱਛਾ ਕਰਦੇ ਲੋਕਾਂ ਨੂੰ ਮੇਰੀ ਸੂਹ ਦਿੱਤੀ, ਤਾਂ ਸਮਝ ਲਈਂ ਸਿਰ ਤੇਰਾ ਹੈ ਨੀ! ਕੀ ਨਾਉਂ ਐਂ?
ਰਤਨ ਦੇਵੀ-ਨਾਉਂ ਰਤਨ ਦੇਵੀ, ਪਰ ਵੀਰਾ ਸਿਰ ਦੀ ਧਮਕੀ! ਮੈਨੂੰ ਵੀ ਤਾਂ ਨੌਂ ਮਹੀਨੇ ਕੋਈ ਮਾਂ ਚੁੱਕੀ ਫਿਰੀ ਐ।
ਪਿਛਾ ਕਰਨ ਵਾਲੇ-(ਬਹੁਤ ਦੂਰ ਥੋਂ) ਫੜਿਓ ਓਇ। ਫੜਿਓ ਓਇ! ਚੋਰ ਓਏ! ਡਾਕੂ ਓਏ!