ਪੰਨਾ:ਛੱਲੀਏ ਨੈਣ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਵਲੋਂ ਦੋ ਸ਼ਬਦ

ਮੈਂ ਅਜੇ ਵਿਦਆਰਥੀ ਹੀ ਸਾਂ ਕਿ ਮੈਨੂੰ ਕਵਿਤਾ ਲਿਖਣ ਦੀ ਚੇਟਕ ਲਗੀ, ਵਿੰਗੇ ਟੇਹਡੇ ਜੇਹੇ ਖਿਆਲ ਸਰਦੇ ਲਿਖਕੇ ਆਪਣੇ ਦਿਲ ਦੀ ਭੜਾਸ ਕਢਦਾ, ਕੋਈ ਕਾਵਿ ਗੁਰੂ ਨਾ ਮਿਲਨ ਦੇ ਕਾਰਨ ਮੈਂ ਬੜੀ ਦੇਰ ਹਨੇਰੇ ਵਿਚ ਹੀ ਟਕਰਾਂ ਮਾਰਦਾ ਰਿਹਾ, ਏਸੇ ਦਸ਼ਾ ਵਿਚ ਮੈਂ ਸਭ ਤੋਂ ਪਹਿਲੀ ਪੁਸਤਕ "ਜ਼ੁਲਮ ਦਾ ਨਸ਼ਟ ਕਿਕੁਣ ਹੋਇਆ?" ਲਿਖੀ ਜੇੜ੍ਹੀ ਕਿ ਮੇਰੀ ਬਾਲ ਵਰੇਸ ਦੀ ਯਾਦਗਾਰ ਏ।

ਉਪ੍ਰੰਤ ਪੰਜਾਬੀ ਦੇ ਮਾਸਕ ਪੱਤ੍ਰਾਂ ਤੇ ਸਪਤਾਹਕ ਅਖਬਾਰਾਂ ਆਦਿ ਵਿਚ ਵੀ ਮੈਂ ਆਪਣੇ ਖਿਆਲ ਪ੍ਰਗਟ ਕਰਦਾ ਰਿਹਾ ਪਰ ਏਸ ਗਲੋਂ ਸਦਾ ਡਰਦਾ ਰਹਿੰਦਾ ਸੀ ਕਿ ਕਾਵਿ ਗੁਰੂ ਤੋਂ ਬਿਨਾ ਮੇਰੀ ਕਾਵਿ ਸੰਸਾਰ ਵਿਚ ਗਤੀ ਨਹੀਂ ਹੋ ਸਕਦੀ।

ਸੰਨ ੧੯੨੬ ਵਿਚ ਕੁਝਕੁ ਪੰਜਾਬੀ ਸਾਹਿਤ ਦੇ ਪਿਆਰਿਆਂ ਨੇ ਮਿਲਕੇ ਪੰਜਾਜੀ ਸਭਾ ਬਣਾਈ ਜਿਸਦਾ ਮੁਖ ਮਨਤਵ ਇਹ ਰਖਿਆ ਗਿਆ ਕਿ ਸਭਾ ਸਾਂਝੇ ਬਲ