ਪੰਨਾ:ਛੱਲੀਏ ਨੈਣ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਸੇ ਟਿਕਾਣੇ ਤੇ ਅਪੜਦਾ ਹੈ, ਜਿਸ ਵੇਲੇ ਇਕ ਦੂਜੇ ਨਾਲ ਡੂੰਘਾ ਮੇਲ ਜੋਲ ਪੈਦਾ ਹੁੰਦਾ ਹੈ, ਤਦ ਉਸ ਦੇ ਅੰਦਰ ਚਾਲਾਕ, ਮਤਲਬੀ ਤੇ ਕੁਰਾਹੇ ਪਾਉਣ ਵਾਲੇ ਭੀ ਪੈਦਾ ਹੋ ਜਾਂਦੇ ਹਨ। ਓਹ ਸਮਾਜ ਵਿਚ ਤਰ੍ਹਾਂ ਤਰ੍ਹਾਂ ਦੀਆਂ ਬੁਰਾਈਆਂ ਦਾ ਬੀ ਬੀਜਕੇ ਅਪਣਾ ਉੱਲੂ ਸਿੱਧਾ ਕਰਦੇ ਹਨ ਜਿਸ ਦਾ ਸਿੱਟਾ ਇਹ ਹੁੰਦਾ ਹੈ ਕਿ ਸਮਾਜ ਵਿਚ ਤਰ੍ਹਾਂ ਤਰ੍ਹਾਂ ਦੇ ਕੁਲੱਛਣ ਸਿੰਜਰਨ ਲਗ ਜਾਂਦੇ ਹਨ ਤੇ ਸਾਧਾਰਣ ਮਨੁੱਖ ਇਨ੍ਹਾਂ ਨੂੰ ਆਪਣੇ ਸੁਭਾਵ ਵਿਚ ਅਚੇਤ ਹੀ ਸ਼ਾਮਲ ਕਰ ਲੈਂਦੇ ਹਨ।

ਇਨ੍ਹਾਂ ਸਮਾਜਿਕ ਬੁਰਾਈਆਂ ਨੂੰ ਸਭ ਤੋਂ ਪਹਿਲੇ ਕਵੀ ਅਨੁਭਵ ਕਰਦਾ ਹੈ। ਉਹ ਬੜੇ ਦੁੱਖ ਨਾਲ ਆਪਣੇ ਕਲੇਜੇ ਦਾ ਸਾੜ ਕੱਢਦਾ ਹੈ। ਉਸਦੇ ਬਾਦ ਨਾਵਲਿਸਟ ਆਉਂਦਾ ਹੈ। ਉਹ ਸੱਚੀਆਂ ਯਾ ਮਨਕਲਪਿਤ ਘਟਨਾਵਾਂ ਬਿਆਨ ਕਰਕੇ ਬੁਰਾਈਆਂ ਨੂੰ ਬੁਰੇ ਰੂਪ ਵਿਚ ਦਰਸਾਉਂਦਾ ਤੇ ਸੁਸਾਇਟੀ ਨੂੰ ਸੁਚੇਤ ਕਰਦਾ ਹੈ। ਨਾਵਲਿਸਟ ਦੇ ਉਪਰੰਤ ਨਾਟਕ ਕਾਰ (ਡ੍ਰਾਮਾਟਿਸਟ) ਸਟੇਜ ਤੇ ਆਕੇ ਸਮਾਜ ਦੀਆਂ ਬੁਰਾਈਆਂ ਨੂੰ ਹੂਬਹੂ ਘਟਨਾਵਾਂ ਦੀ ਸੂਰਤ ਦੇਂਦਾ ਹੈ, ਅਰਥਾਤ ਨਾਵਲਿਸਟ