ਪੰਨਾ:ਛੱਲੀਏ ਨੈਣ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਜੇ ਓਹ ਏਹ ਮੰਨ ਲੈਣ ਕਿ ਡ੍ਰਾਮਾ ਸਭ ਤੋਂ ਪਹਿਲੇ ਹਿੰਦੁਸਤਾਨ ਵਿਚ ਪੈਦਾ ਹੋਇਆ, ਤਦ ਨਾਲ ਹੀ ਉਨ੍ਹਾਂ ਨੂੰ ਇਹ ਇਕਬਾਲ ਕਰਨਾ ਪੈ ਜਾਂਦਾ ਹੈ ਕਿ ਸੰਸਾਰਕ ਸੱਭਤਾ ਦਾ ਆਗੂ ਭੀ ਹਿੰਦੁਸਤਾਨ ਹੀ ਸੀ, ਕਿਉਂਕਿ ਸੱਭਤਾ ਅਤੇ ਡ੍ਰਾਮਾ ਦੋਨੋਂ ਸਮਕਾਲੀ ਚੀਜ਼ਾਂ ਹਨ। ਪਰ ਉਨ੍ਹਾਂ ਨੂੰ ਇਹ ਗਲ-ਮੰਨਣ ਵਿਚ, ਕਿ ਭਾਰਤ ਵਰਸ਼ ਦੀ ਸੱਭਤਾ ਪੱਛਮੀ ਸੱਭਤਾ ਨਾਲੋਂ ਬਹੁਤ ਪੁਰਾਣੀ ਹੈ, ਕੁਝ ਸ਼ਰਮ ਜਿਹੀ ਆਉਂਦੀ ਹੈ। ਇਸ ਲਈ ਓਹ ਬੜੀ ਮਿਹਨਤ ਇਸ ਗੱਲ ਵਾਸਤੇ ਕਰਦੇ ਰਹਿੰਦੇ ਹਨ ਕਿ ਕਿਸੇ ਤਰ੍ਹਾਂ ਕਾਲੀ ਦਾਸ ਦੇ ਜ਼ਮਾਨੇ ਨੂੰ ਖਿਚ ਘਸੀਟਕੇ ਸ਼ੈਕਸਪੀਅਰ ਦੇ ਕੋਲ ਕੋਲ ਲੈ ਆਵੀਏ ਤਾਕਿ ਸਾਨੂੰ ਪੂਰਬੀ ਸੱਭਤਾ ਦਾ ਅਹਿਸਾਨਮੰਦ ਨਾ ਬਣਾਇਆ ਜਾ ਸਕੇ। ਰਬ ਜਾਣੇ ਉਨ੍ਹਾਂ ਦੀ ਇਹ ਆਸ ਪੂਰੀ ਹੁੰਦੀ ਹੈ, ਜਾਂ ਨਹੀਂ, ਪਰ ਸਾਨੂੰ ਹਾਲੀ ਇਸ ਬਾਰੇ ਰੇੜਕੇ ਵਿਚੋਂ ਇਹ ਸਚਾਈ ਫੜ ਲੈਣ ਵਿਚ ਕੋਈ ਸ਼ੈ ਨਹੀਂ ਰੋਕਦੀ ਕਿ ਡ੍ਰਾਮੇ ਦਾ ਜਨਮ ਉਸਵੇਲੇ ਹੁੰਦਾ ਹੈ, ਜਿਸ ਵੇਲੇ ਇਨਸਾਨੀ ਸੱਭਤਾ ਆਪਣੇ ਭਰ ਜੋਬਨ ਵਿਚ ਆ ਚੁਕਦੀ ਹੈ।

ਮਾਨੁੱਖ ਸਮਾਜ ਜਿਸ ਵੇਲੇ ਉਨਤੀ ਕਰਦਾ ਕਰਦਾ