ਸਮੱਗਰੀ 'ਤੇ ਜਾਓ

ਪੰਨਾ:ਜਦੋਂ ਕਹਾਣੀਕਾਰ ਖੜੋਤ ਵਿਚ ਹੁੰਦਾ ਹੈ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰਾ ਨਾਨਾ, ਮੇਰੀ ਨਾਨੀ, ਮੇਰੀ ਮਾਂ, ਨਾਨਕੇ ਪਰਿਵਾਰ ਦਾ ਹਰ ਮੈਂਬਰ, ਮੇਰਾ ਨਾਨਕਾ ਪਿੰਡ ਧਰਮਪੁਰ ਮੇਰੀਆਂ ਕਹਾਣੀਆਂ ਦੇ ਬੀਜ਼ ਹਨ ਜਿਹਨ੍ਹਾਂ ਵਿਚੋਂ ਮੈਂ ਕਹਾਣੀ ਦੇ ਮੂਲ ਸੂਤਰ ਲੱਭ ਲੈਂਦਾ ਹਾਂ। ਸਮੇਂ ਨਾਲ, ਸਮਝ ਨਾਲ, ਵਿਚਾਰਧਾਰਾ ਨਾਲ ਮੈਂ ਉਨ੍ਹਾਂ ਬੀਜ਼ਾਂ ਵਿਚੋਂ ਕਹਾਣੀ ਸਿਰਜ ਲੈਂਦਾ ਹਾਂ ਕਹਾਣੀ ਮੇਰੀ ਸਮਝ ਅਨੁਸਾਰ ਨਿਰੀ ਪੁਰੀ ਵਿਚਾਰਧਾਰਾ ਨਹੀਂ ਹੁੰਦੀ ਨਾ ਹੀ ਅਸਲ ਜ਼ਿੰਦਗੀ ਹੁੰਦੀ ਹੈ। ਇਹ ਜ਼ਿੰਦਗੀ ਹੁੰ ਦੀ ਹੀ ਫ਼ਿਕਸਨ ਹੈ ਗਲਮ ਹੈ। ਇਸ ਸੂਤਰ ਵਿਚ ਬੱਝਿਆ ਹੋਇਆ ਗਲਪ।

ਮੈਂ 'ਰਹਿਮਤ ਮਸੀਹ ਮੱਟੂ ਦੀ ਜੀਵਨੀ', 'ਜੜ੍ਹਾਂ', 'ਆਦੀ ਡੰਕਾ', 'ਸੁੱਕੀਆਂ ਕੁੰਨਾਂ', 'ਧੂੜ' ਵਰਗੀਆਂ ਕਹਾਣੀਆਂ ਦੇ ਰੁੱਖ ਸਾਹਿਤ ਦੇ ਵਿਹੜੇ ਲਗਾ ਦਿੱ ਤੇ ਹਨ, ਜਿਨ੍ਹਾਂ ਦੇ ਅਕਾਰ ਬਾਰੇ ਤੁਸੀਂ ਜਾਣਦੇ ਹੋ। ਇਨ੍ਹਾਂ ਤੋਂ ਵੱ ਡਾ ਰੁੱ ਖ ਜਦੋਂ ਵੀ ਮੇਰੇ ਜ਼ਿਹਨ ਵਿਚ ਬਣੇਗਾ ਤਾਂ ਰੁਕੀ ਹੋਈ ਕਹਾਣੀ ਦੀ ਗਤੀ ਫਿਰ ਸ਼ੁਰੂ ਹੋ ਜਾਵੇਗੀ। ਜਦੋਂ ਕੋਈ ਕਹਾਣੀਕਾਰ ਖੜੋਤ ਵਿਚ ਹੁੰ ਦਾ ਹੈ ਤਾਂ ਉਹ ਉਦੋਂ ਵੀ ਆਪਣੇ ਮਨ ਵਿਚਲੇ ਬੀਜ਼ਾਂ ਨੂੰ ਲੱਭ ਰਿਹਾ ਹੁੰਦਾ ਹੈ, ਜਿਨ੍ਹਾਂ ਨੇ ਸਾਹਿਤ ਦੇ ਵਿਹੜੇ ਦੇ ਵੱਡੇ ਰੁੱਖ ਬਣਨਾ ਹੁੰ ਦਾ ਹੈ। ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਜਦੋਂ ਰਚਨਾਕਾਰ ਇਕ ਥਾਂ ਖੜ ਜਾਂਦਾ ਹੈ ਤਾਂ ਉਹਨੂੰ ਸਮੇਂ ਦੀ ਤੋਰ ਸਮਝਣ ਲਈ ਸਮਾਂ ਲੱਗਦਾ ਹੈ। ਜਿਹੜਾ ਰਚਨਾਕਾਰ ਸਮੇਂ ਦੀ ਤੋਰ ਨੂੰ ਸਮਝ ਜਾਂਦਾ ਹੈ, ਚੰਗੇ-ਮਾੜੇ ਬੀਜ਼ ਨੂੰ ਸਮਝ ਜਾਂਦਾ ਹੈ ਉਦੋਂ ਉਹਦੀ ਕਹਾਣੀ ਦੀ ਗਤੀ ਮੱਧਮ ਪੈ ਜਾਂਦੀ ਹੈ।