ਪੰਨਾ:ਜਲ ਤਰੰਗ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਵੇਂ ਭੁਲਾਵਾਂ?

ਤੂੰ ਮੈਨੂੰ ਮੁੜ ਮਿਲਣ ਨ ਆਈ,
ਨਾ ਮੁੜ ਦਿਲ ਦੀ ਸੁਣੀ ਸਣਾਈ,
ਤੂੰ ਜੇ ਰਹਿ ਗਈ, ਭਾਵੇਂ ਰਹਿ ਜਾ!
ਦਿਲ ਅੰਦਰ ਜੋ ਲੈਣਾ, ਲੈ ਜਾ!
ਪ੍ਰੇਮ-ਜੋਤ ਜੋ ਅਸਾਂ ਜਗਾਈ,
ਦਸ, ਮੈਂ ਉਸਨੂੰ ਕਿਵੇਂ ਬੁਝਾਵਾਂ?
ਦਸ, ਮੈਂ ਤੈਨੂੰ ਕਿਵੇਂ ਭੁਲਾਵਾਂ?

ਕਹਿਣਾ ਬੜਾ ਅਸਾਨ ਹੈ ਪਯਾਰੀ!
ਪਯਾਰ ਬੜਾ ਬਲਵਾਨ ਹੈ ਪਯਾਰੀ!
ਪਯਾਰ ਤੇ ਮੇਰੀ ਜਾਨ ਹੈ ਪਯਾਰੀ!
ਇਸ ਬਿਨ ਜਗ ਵੈਰਾਨ ਹੈ ਪਯਾਰੀ!
ਤੇਰਾ ਮੇਰਾ ਸਾਥ ਅਜ਼ਲ ਦਾ,
ਤੂੰ ਹਟ ਗਈ,ਮੈਂ ਕਿਉਂ ਹਟ ਜਾਵਾਂ?
ਦਸ, ਮੈਂ ਤੈਨੂੰ ਕਿਵੇਂ ਭੁਲਾਵਾਂ?

-੯੬-