ਪੰਨਾ:ਜਲ ਤਰੰਗ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਯਾਰ ਦੀ ਕੋਈ ਸਾਰ ਵੀ ਤੈਨੂੰ?

ਕੀ ਹੋਇਆ ਜੇ ਪਯਾਰ ਹੈ ਤੈਨੂੰ?
ਪਯਾਰ ਦੀ ਪਰ ਕੁਝ ਸਾਰ ਹੈ ਤੈਨੂੰ?
ਅੰਦਰ ਵੜ ਵੜ ਪਯਾਰ ਨ ਰੋਂਦਾ!
ਕੰਧਾਂ ਵਿਚ ਨਹੀਂ ਪਯਾਰ ਖਲੋਂਦਾ!
ਪਯਾਰ ਨੇ ਹਉਕੇ ਹਾਵੇ ਭਰਦਾ!
ਸਿਸਕ ਸਿਸਕ ਕੇ ਪਯਾਰ ਨ ਮਰਦਾ!
ਚਾਰ-ਦੀਵਾਰੀ ਰੋਕ ਨ ਸੱਕੇ!
ਤਾਕਤ ਕੋਈ ਟੋਕ ਨ ਸੱਕੇ।
ਟੱਪ ਬਨੇਰੇ ਕੰਧਾਂ ਜਾਵੇ!
ਤੂਫ਼ਾਨਾਂ ਨੂੰ ਮਿਧਦਾ ਜਾਵੇ!

-੧੦੦-