ਪੰਨਾ:ਜਲ ਤਰੰਗ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੰਝੂਆਂ ਦੀ ਆਬ ਨ ਰੁਲੇ!
ਹੁਸਨਾਂ ਦੀ ਤਾਬ ਨੇ ਰੁਲੇ!
ਉਠਦਾ ਸ਼ਬਾਬ ਨ ਰੁਲੇ!
ਨੈਣਾ ਦੀ ਸ਼ਰਾਬ ਨ ਰੁਲੇ!
ਜ਼ਿੰਦਗੀ ਦਾ ਖ਼ਾਬ ਨ ਰੁਲੇ!
ਰਾਤ ਦਾ ਹਨੇਰ ਚਮਕਾਓ!
ਜੰਗਬਾਜ਼ਾਂ ਨੂੰ ਹਰਾਓ!

ਕਣਕਾਂ ਦੇ ਮਾਲਕੋ, ਉਠੋ!
ਮਿੱਲਾਂ ਦੇ ਖ਼ਾਲਕੋ, ਉਠੋ!
ਜਗ-ਪ੍ਰਿਤਪਾਲਕੋ, ਉਠੋ!
ਧਰਤੀ ਦੇ ਬਾਲਕੋ, ਉਠੋ!
ਸਾਮਰਾਜਸ਼ਾਹੀ ਨੂੰ ਮਿਟਾਓ!
ਜੰਗਬਾਜ਼ਾਂ ਨੂੰ ਹਰਾਓ!

ਤੋਪਾਂ ਨੂੰ ਪਿਛਾਂਹ ਭੁਆਂ ਦਿਓ!
ਬੰਬਾਂ ਦਾ ਨਿਸ਼ਾਂ ਮਿਟਾ ਦਿਓ!
ਜੰਗ ਦੇ ਮੁਨਾਰੇ ਢਾਹ ਦਿਓ!
ਨਫ਼ੇ ਦੇ ਪਸਾਰੇ ਢਾਹ ਦਿਓ!
ਭੁਖ ਨੰਗ ਜਗ 'ਚੋਂ ਮੁਕਾਓ!
ਜੰਗਬਾਜ਼ਾਂ ਨੂੰ ਹਰਾਓ!

-੨੨-