ਪੰਨਾ:ਜਲ ਤਰੰਗ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੈਂ ਜਾਗ ਪਿਆ

ਮੈਂ ਜਾਗ ਪਿਆ! ਮੈਂ ਜਾਗ ਪਿਆ!!
ਮੈਂ ਗੂੜ੍ਹੀ ਨੀਂਦੋਂ ਜਾਗ ਪਿਆ!
ਮੈਂ ਅਖੀਆਂ ਖੁਲ੍ਹੀਆਂ ਖੁਲ੍ਹੀਆਂ ਨੇ!
ਹੁਣ ਖੁਲ੍ਹੀਆਂ ਖੁਲ੍ਹੀਆਂ ਬੁਲ੍ਹੀਆਂ ਨੇ!
ਮੇਰੇ ਅੰਦਰ ਚਾਨਣ ਚਾਨਣ ਹੈ!
ਮੇਰੇ ਬਾਹਰ ਚਾਨਣ ਚਾਨਣ ਹੈ!
ਮੇਰੇ ਮਨ ਵਿਚ ਖ਼ੁਸ਼ੀਆਂ ਖ਼ੁਸ਼ੀਆਂ ਨੇ!
ਮੇਰੇ ਤਨ, ਵਿਚ ਖ਼ੁਸ਼ੀਆਂ ਖ਼ੁਸ਼ੀਆਂ ਨੇ!
ਮੇਰਾ ਅੰਦਰ ਖਿੜਿਆ ਖਿੜਿਆ ਏ!
ਮੇਰਾ ਬਾਹਰ ਖਿੜਿਆ ਖਿੜਿਆ ਏ!
ਮੇਰੇ ਦਿਲ ਵਿਚ ਸਧਰਾਂ ਛਲਕ ਰਹੀਆਂ!
ਮੇਰੀ ਅੱਖੀਂ, ਰੀਝਾਂ ਡਲ੍ਹਕ ਰਹੀਆਂ!
ਮੇਰਾ ਉਡ ਪੁਡ ਗਿਆ ਹਨੇਰਾ ਨੀ!
ਮੇਰਾ ਜਗਮਗ ਚਾਰ ਚੁਫੇਰਾ ਨੀ!

ਮੈਂ ਗੂੜ੍ਹੀ ਨੀਂਦੋਂ ਜਾਗ ਪਿਆ!
ਮੈਂ ਜਾਗ ਪਿਆ! ਮੈਂ ਜਾਗ ਪਿਆ!!

-੩੯-