ਪੰਨਾ:ਜਲ ਤਰੰਗ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਣ ਪਛਾਣ

‘ਖ਼ਾਕ` ਸਾਹਿਬ ਮੇਰੇ ਦਿਲੀ ਦੋਸਤ ਹਨ। ਇਹਨਾ ਨਾਲ ਕਈ ਇਕ ਘੰਟੇ ਮੈਂ ਰੋਜ਼ ਬਿਤਾਂਦਾ ਹਾਂ। ਸਾਡਾ ਆਪਸ ਵਿਚ ਇੰਨਾ ਪਿਆਰ ਹੈ, ਜਦ ਤਕ ਅਸੀਂ ਇਕ ਦੂਜੇ ਨੂੰ ਮਿਲ ਨਾ ਲਈਏ, ਦਿਲ ਨੂੰ ਚੈਨ ਨਹੀਂ ਆਉਂਦਾ। ਅਸਲੀਅਤ ਇਹ ਹੈ ਕਿ ਸਾਡੇ ਬੁਤ ਦੋ ਹਨ ਪਰ ਰੂਹ ਇਕ ਹੈ। ਕਿੰਨਾ ਵੀ ਦਿਲ ਉਦਾਸ ਹੋਵੇ, ਜਦ ਮੈਂ ਆਪ ਨੂੰ ਮਿਲ ਪੈਂਦਾ ਹਾਂ, ਤੜਫ਼ਦਾ ਦਿਲ ਸ਼ਾਂਤ ਹੋ ਜਾਂਦਾ ਹੈ। ਆਪਦੀਆਂ ਮਿਠੀਆਂ

-ੳ-