ਪੰਨਾ:ਜ਼ਫ਼ਰਨਾਮਾ ਸਟੀਕ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯੭ ) (੯੨) ਬੁਸੀਂ ਗਰਦਸ਼ੇ ਬੇਵਫਾਈ ਜ਼ਮਾਂ ਪਸੇ ਪੁਸ਼ਤ ਉਫਤਦ ਰਸਾਨਦ ਜ਼ਿਯਾਂ ॥ (۹۲) بیس گروش ہوتائی زماں ۔ پیس لیشت اشتد رساند زباں ਬੁਸੀਂ - ਦੇਖ ਗਰਦਸ਼ੇ - ਚਕ੍ਰ ਫੇਰ ਬੇਵਫਾਈ - ਅਧਰਮਤਾ | ਪਸੇ = ਪਿੱਛੇ ਜ਼ਮਾਂ = ਸਮਾਂ | ਪੁਸ਼ਤ = ਪਿਠ ਪਿਛੇ ਉਫਤਦ - ਪੈਂਦੀ ਹੈ, ਪੈਂਦਾਹੈ | ਰਸਾਨਦ - ਪਹੁਚਾਉਂਦੀ ਹੈ | ਜਿਯਾਂ = ਨੁਕਸਾਨ, ਹਾਨੀ ਅਰਥ ਦੇ ਸਮੇਂ ਦੀ ਅਧਰਮਤਾ ਦੇ ਚਕ਼ ਨੂੰ ਵੇਖ,ਜਿਸਦੇ ਪਿਛੇ ਪੈਂਦਾਂ ਹੈ, (ਉਸ ਨੂੰ) ਹਾਨੀ ਪਹੁੰਚਾਉਂਦਾ ਹੈ। ਭਾਵ ਹੇ ਔਰੰਗਜੇਬ | ਤੂੰ ਏਹ ਖਿਆਲ ਨਾ ਰਖ ਕਿ ਮੇਰੀ ਏਹ ਬਾਦਸ਼ਾਹਤ ਸਦਾ ਇਸੀ ਪ੍ਰਕਾਰ ਬਣੀ ਰਹੇਗੀ, ਤੈਨੂੰ ਚਾਹੀਦਾ ਹੈ ਕਿ ਤੂੰ ਸਦਾ ਬੇਵਫਾ ਸਮੇਂ ਦੇ ਚਕ਼ ਤੋਂ ਡਰਦਾ ਰਹੇਂ ਕਿਉਂ ਜੋ ਇਹ ਸਮਾਂ ਕਦੇ ਕਿਸੀ ਨਾਲ ਇਕੋ ਜੇਹਾ ਨਿਭਾਉ ਨਹੀਂ ਕਰਦਾ ਹੈ, ਤੇ ਜਦ ਇਹ ਸਮੇਂ ਦਾ ਚਕ੍ਰ ਕਿਸੇ ਦੇ ਪਿਛੇ ਪੈਂਦਾ ਹੈ ਤਾਂ ਉਸਨੂੰ ਮਾਰਕੇ ਸਾਹ ਲੈਂਦਾ ਹੈ । ਇਸ ਚੜੂ ਵਿਖੇ ਆਕੇ ਬੜੀਆਂ ਬੜੀਆਂ ਸਲਤਨਤਾਂ ਤਬਾਹ ਹੋ ਗਈਆਂ ਹਨ, ਸੋ ਹੁਣ ਓਹ ਸਮਾਂ ਬਹੁਤ ਨੇੜੇ ਹੈ ਕਿ ਜਿਸ ਸਮੇਂ ਨੇ ਤੇਰੀ ਸਲਤਨਤ ਦਾ ਭੀ ਨਾਲ਼ ਕਰ ਦੇਣਾ ਹੈ।