ਪੰਨਾ:ਜ਼ਫ਼ਰਨਾਮਾ ਸਟੀਕ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩ ) (੧੦੭) ਕੁਜਾ ਸ਼ਾਹ ਤੈਮੂਰ ਬਾਬਰ ਕੁਜਾਸਤੇ ਹਮਾਯੂੰ ਕੁਜਾ ਸ਼ਾਹ ਅਕਬਰ ਕੁਜਾਸਤ ॥ (۱) گیج شاه تیمور با برگی است - ہمایوں کی شاہ اکبر کجاست ਜਾ = ਕਿਥ ਸ਼ਾਹ = ਬਾਦਸ਼ਾਹ ਦਾ ਬਾਦ- ਤੈਮੂਰ - ਗੋਰਗਾਨ ਸ਼ਾਹ ਸੀ ਜਿਸਤੋਂ ਮੁਗਲਾਂ ਦਾ ਵੰਸ ਚਲਿਆ ਤੇ ਜਿਸ ਵੰਸ ਵਿਖੇ ਔਰੰਗਜੇਬ ਹੋਇਆ ਹੈ,ਇਸਨੂੰ ਲੰਗੜਾ ਹੋਣ ਦੇ ਕਾਰਨ ਤਿਮਰ ਲਿੰਗ ਭੀ ਆਖਦੇ ਸਨ। ਬਾਬਰ - ਬਾਬਰ ਬਾਦਸ਼ਾ ਹੋ ਜਾ = ਕਿਥੇ H ਅਸਤ - ਹੈ | ਹਮਾਯੂੰ - ਬਾਬਰ ਬਾਦਸ਼ਾਹ ਦਾ = ਪੁਤ੍ਰ ਸੀ ਜਿਸ ਨੂੰ ਸ਼ੇਰਸ਼ਾਹ ਨੇ ਨਸਾਯਾ ਸੀ ਫਰ ਫਾਰਸ ਦੇ ਬਾਦਸ਼ਾਹ ਦੀ ਮਦਦ ਨਾਲ ਹਿੰਦੁਸਤਾਨ ਦਾ ਬਾਦਸ਼ਾਹ ਬਣਿਆਂ। ਕੂਜਾ- ਕਿਥੇ। ਸ਼ਾਹ- ਬਾਦਸ਼ਾਹ ਅਕਬਰ - ਹਮਾਯੂੰ ਦਾ ਪੁਤ੍ਰ ਸੀ ਜੋ ਹਿੰਦੁਸਤਾਨ ਵਿਖੇ ਮੁਗਲ ਬਾਦਸ਼ਾਹਾਂ ਵਿਖੇ ਸਭ ਤੋਂ ਅਛਾ ਮੰਨਿਆਂ ਜਾਂਦਾ ਹੈ। = ਕਜ਼ਾਸਤ-ਕਜਾ-ਅਸਤ- ਕਿਥੇ ਹੈ ਅਰਥ-ਤੈਮੂਰ ਬਾਦਸ਼ਾਹ ਕਿਥੇ ਹੈ ? ਬਾਬਰ ਕਿਥੇ ਹੈ ? ਹਮਾਯੂੰ ਬਾਦਸ਼ਾਹ ਕਿਥੇ ਹੈ ? ਅਕਬਰ ਕਿਥੇ ਹੈ ? ਭਾਵ-ਹੇ ਔਰੰਗਜ਼ੇਬ | ਦੇਖ ਤੈਮੂਰ ਬਾਦਸ਼ਾਹ ਜਿਸਤੋਂ ਕਿ ਤੁਹਾਡੀ ਨਸਲ ਚਲੀ ਕਿੱਥੇ ਹੈ ਤੇ ਂ ਬਾਬਰ ਬਾਦਸ਼ਾਹ ਜਿਸਨੇ ਹਿੰਦੁਸਤਾਨ ਨੂੰ ਫਤੇ ਕਰਕੇ ਤੁਹਾਡੀ ਸਲਤਨਤ ਇਸ ਦੇਸ ਵਿਖੇ ਕਾਇਮ ਕੀਤੀ ਕਿਥੇ ਹੈ ਹਮ'ਯੂੰ ਬਾਦਸ਼ਾਹ ਜੋ ਤੇਰਾ ਬਜੁਰਗ ਸੀ ਕਿਥੇ ਗਿਆ? ਅਕਬਰ ਬਾਦਸ਼ਾਹ ਜਿਸਦੇ ਉਪਰ ਕਿ ਤੂੰ ਮਾਣ ਕਰਦਾ ਹੈਂ ਕਿਥੇ ਹੈ,-ਭਾਵ ਜਦ ਏਹੋ ਜਹੇ ਬਾਦਸ਼ਾਹ ਮਰ ਗਏ ਤਾਂ ਤੂੰ ਇਸ ਨਾਸ਼ਮਾਨ ਸੰਸਾਰ ਵਿਖੇ ਆਕੇ ਕਿਉਂ ਭੁਲਦਾ ਹੈ ਏਸ ਮੌਤ ਦੇ ਚਕ ਵਿਖੇ ਇਕ ਦਿਨ ਤੈਨੇਂ ਭੀ ਫਸਣਾਂ ਹੈ ।