ਪੰਨਾ:ਜ਼ਫ਼ਰਨਾਮਾ ਸਟੀਕ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੬ ) (੧੧੦)ਚ ਹਕ ਯਾਰ ਬਾਸ਼ਦ ਚਿ ਦੁਸ਼ਮਨ ਕੁਲਦ ਅਗਰ ਦੁਸ਼ਮਨੀ ਰਾ ਬਸਦ ਤਨ ਕੁਨਦ ॥ (۱۰) جو حق یار باشد چه دشمن کند - اگر دشمنی را لصد تن کند ਚੁ = ਜਦੋਂ, ਜਿਸ ਸਮੇ, ਹਕ - ਸਤ੍ਯ, ਵਾਹਿਗੁਰੂ, ਖੁਦਾ ਯਾਰ - ਮਿਤ ਬਾਸ਼ਦ= ਹੋਵੇ ਚਿ = ਕਿਆ ਦੁਸ਼ਮਨ = ਵੈਰੀ ਕੁਨਦ = ਕਰੇ ਅਗਰ - ਜੇ ਦੁਸ਼ਮਨੀ - ਵੈਰ ਭਾਵ ਰਾ - ਨੂੰ H ਬਸੰਦ - ਬ-ਸਦ - ਨਾਲ ਸੌ ਤਨ - ਸ਼ਰੀਰ ਬਨਦ - ਕਰੇ ਅਰਥ ਜਦੋਂ ਵਾਹਿਗੁਰੂ ਮਿਤ੍ਰ ਹੋਵੇ ( ਫੇਰ ) ਦੁਸ਼ਮਨ ਕੀ ਕਰ ਸਕਦਾ ਹੈ ? ਚਾਹੇ ਵੈਰ ਭਾਵ ਸੌ ਤਨ ਨਾਲ ਕਰੇ। ਭਾਵ ਹੇ ਔਰੰਗਜ਼ੇਬ | ਜੇ ਇਕ ਵਾਹਿਗੁਰੂ ਮਿਤ੍ਰ ਹੋਵੇ ਫੇਰ ਦੁਸ਼ਮਨ ਉਸਦਾ ਕੁਝ ਭੀ ਬਿਗਾੜ ਨਹੀਂ ਸਕਦਾ ਚਾਹੇ ਓਹ ਸੌ ਸ਼ਰੀਰ ਧਾਰਕੇ ਸੈਂਕੜੇ ਪ੍ਰਕਾਰ ਨਾਲ ਵੈਰ ਕਰੇ, ਜਿਸ ਕਾਰ ਕਿ ਝੋਨੇ ਅਤੇ ਤੇਰੇ ਸਰਦਾਰਾਂ ਨੇ ਸਾਡੇ ਨਾਲ ਅਨੇਕ ਪਰਕਾਰ ਦੇ ਧੋਖੇ ਤੇ ਫਰੇਬ ਕੀਤੇ ਪਰ ਅਕਾਲ ਪੁਰਖ ਦੀ ਕ੍ਰਿਪਾ ਨਾਲ ਤੁਸੀ ਸਾਡਾ ਕੁਝ ਭੀ ਵਿਗਾੜ ਨਾਂ ਸਕੇ ਅਤੇ ਨਾਂ ਅਗੇ ਨੂੰ ਕੁਝ ਵਿਗਾੜ ਸਕੋਗੇ, ਤੇ ਖਾਲਸਾ ਸਦਾ ਸੰਸਾਰ ਵਿਖੇ ਅਮਰ ਰਹੇਗਾ।