ਪੰਨਾ:ਜ਼ਫ਼ਰਨਾਮਾ ਸਟੀਕ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨੦ ) ਸੀ ਕਿ ਆਪ ਜਿਥੇ ਚਾਹੋ ਰਹੋ ਤੇ ਉਨ੍ਹਾਂ ਹਾਕਮਾਂ ਨੂੰ ਯੋਗ ਦੰਡ ਦਿਤਾ ਜਾਵੇਗਾ ਜਿਨਾ ਨੇ ਕਿ ਮੇਰੇ ਅਹਿਦਨਾਮੇ ਨੂੰ ਤੋੜਕੇ ਆਪ ਪਰ ਹੱਲਾ ਕੀਤਾ ਹੈ । ਚਾਹੇ ਕੁਝ ਹੋਵੇ ਪਰ ਇਸ ਜ਼ਫਰ ਨਾਮੇ ਦਾ ਉ . ਜੋ ਬਾਦ ਸ਼ਾਹ ਵਲੋਂ ਲਿਖਆਗਿਆ ਸੀ ਇਸ ਸਮੇਂ ਸਾਮਾਂ ਨਹੀਂ ਮਿਲਦਾ ਹੈ,ਜਿਸ ਤੋਂਕਿ ਠੀਕ ਠੀਕ ਸ਼ਹਿਨਸ਼ਾਹ ਔਗਜ਼ੇਬ ਦੇ ਖਿਆਲਾਂ ਦਾ ਪਤਾ ਲਗ ਸਕੇ ॥ ਪਰ ਏਹ ਸਚ ਹੈ ਕਿ ਇਸ ਜ਼ਫਰ ਨਾਮੇ ਦੇ ਲੇਖ ਨੇ ਜਿਸ ਵਿਖੇ ਕਿ ਕਿਸੀ ਖੁਸ਼ਾਮਦ ਯਾ ਚਾਪਲੋਜੀ ਤੋਂ ਕੰਮ ਨਹੀਂ ਲਿਆ ਗਿਆ ਸੀ, ਇਕੋ ਵਾਰੀ ਬਾਦਸ਼ਾਹ ਦੇ ਮਨ ਵਿਖੇ ਓਹ ਪ੍ਰੀਵਰਤਨ ਅਰਥਾਤ ਤਬਦੀਲੀ ਕੀਤੀ ਜੋ ਲਖਾਂ ਉਪਦੇਸ਼ਾਂ ਤੇ ਨਸੀਹਤਾਂ ਨਾਲ ਨਹੀਂ ਹੋ ਸਕਦੀ ਸੀ, ਇਸ ਬਾਤ ਦੇ ਦਰਸਾਉਂਣ ਨੂੰ ਸ਼ਹਨਸ਼ਾਹ ਔਰੰਗਜ਼ੇਬ ਆਲਮਗੀਰ ਦੇ ਫਰਮਾਨ ਦਾ ਖੁਲਾਸਾ ਜੋ ਉਸਨੇ ਜ਼ਫਰਨਾਮੇ ਦੇ ਸੁਣਨ ਪਿਛੋਂ ਮਰਨ ਦੀ ਦਸ਼ਾ ਵਿਖੇ ਆਪਨੇ ਸਭ ਤੋਂ ਬੜੇ ਪਤ੍ ਬਹਾਦੁਰ ਸ਼ਾਹ ਦੇ ਨਾਂਉ ਲਿਖ ਕੇ ਭੇਜਿਆ ਸੀ ਰੁਕੇਆਤ ਆਲਮਗੀਰੀ ਵਿਚੋਂ ਲਿਖਿਆ ਜਾਂਦਾ ਹੈ:- ਫਰਮਾਨ ਨੰਬ ੭੨ “ਤੁਹਾਡੇ ਪਰ ਸਲਾਮ ਹੋਵੇ ਅਤੇ ਉਨਾਂ ਪੁਰਸ਼ਾਂ ਉੱਤੇ ਭੀ ਜੋ ਤੁਹਾਡੇ ਪਾਸ ਹਨ । ਬਿਧ ਅਵਸਥਾ ਆ ਪੁਜ ਅਤੇ ਕਮਜ਼ੋਰੀ ਵਧ ਗਈ, ਹਥਾਂ ਪੈਰਾਂ ਦੀ ਸ਼ਕਤੀ ਜਾਂਦੀ ਰਹੀ ਮੈਂ ਆਪਣਾ ਹੋਕੇ ਆਇਆ ਪਰ ਬੇਗਾਨਾ ਹੋਕੇ ਜਾਂਦਾ ਹਾਂ, ਮੰਨੂੰ ਆਪਣਾ ਪਤਾ ਨਹੀਂ ਹੈ ਕਿ ਮੈਂ ਕੌਣ ਹਾਂ ਤੇ ਕਿਸਕੰਮ ਜੋਗਾ ਹਾਂ, ਜੋ ਸ ਭਜਨ ਤੋਂ ਬਿਨ ਬੀਤੇ ਉਨਾ ਦਾ ਸ਼ੋਕ ਮੈਨੂੰ ਬਾਕੀ ਰਿਹਾ, ਮੌਤੋਂ ਪ੍ਰਜਾ ਦੀ ਪਾਲਨਾ ਤੇ ਰਾਜ ਦੀ ਸੰਭਾਲਨਾ ਬਿਲਕੁਲ