ਪੰਨਾ:ਜ਼ਫ਼ਰਨਾਮਾ ਸਟੀਕ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(923) ਪਠਾਣਾਂ ਦੇ ਦਿਲ ਪਰ ਬਿਠਾ ਚੁਕਿਆ ਸੀ ਤੇ ਦੂਜੇ ਏਹ ਲੋਭ ਭੀ ਸੋਚਿਆ ਕਿ ਜੇ ਮੈਂ ਜਿਤਗਿਆ ਤਾਂ ਸਦਾ ਲਈ ਗੁਰੂ ਜੀ ਮੇਰੇ ਮਿਤ੍ਰ ਬਣ ਜਾਣਗੇ, ਤਾਂ ਫੇਰ ਖਾਲਸੇ ਵਲੋਂ ਕੋਈ ਭੈ ਨਹੀਂ ਰਹੇਗਾ ਇਸ ਲਈ ਉਸਨੇ ਆਪਣੇ ਮਾਰ ਮਨਸ਼ੀ ਭਾਈ ਨੰਦ ਲਾਲ ਤੇ ਆਪਣੇ ਦੀਵਾਨ ਹਾਕਿਮ ਰਾਇ ਨੂੰ ਗੁਰੂ ਜੀ ਪਾਸ ਭੇਜਿਆ ਤੇ ਸਹਾਇਤਾ ਚਾਹੀ । ਗੁਰੂ ਜੀ ਨੇ ਏਹ ਸੋਚ - ਜੋ ਸ਼ਰਨ ਆਵੈ ਤਿਸੁ ਕੰਠਿ ਲਾਵੈ, ਇਹ ਬਿਰਦ ਸੁਆਮੀ ਸੰਦਾ? ਉਸ ਦੀਨ ਹੋਏ ਹੋਏ ਦੀ ਸਹਾਇਤਾ ਕਰਨੀ ਇਸ ਸ਼ਰਤ ਪਰ ਸ੍ਰੀ- ਕਾਰ ਕਰ ਲਈ ਕਿ ਯੁਧਦੇ ਫਤੇ ਹੋਣ ਪਿਛੋਂ ਜਦੋਂ ਬਹਾਦਰ ਸ਼ਾਹ ਹਿੰਦੁਸਤਾਨ ਦੇ ਤਖਤ ਪਰ ਬੈਠ ਜਾਵੇ ਤਾਂ ਬਾਜੀਦ ਖਾਂ, ਸੁਚਾਨੰਦ ਆਦਿਕ ੧੮ ਸਰਦਾਰਾਂ ਨੂੰ ਜਿਨਾਂ ਵਿਚ ਇਕ ਦੋ ਪਹਾੜੀ ਰਾਜੇ ਭੀ ਸ਼ਾਮਲ ਹਨ, ਯੋਗ ਦੰਡ ਦੇਣ ਲਈ ਸਾਡੇ ਹਵਾਲੇ ਕੀਤਾ ਜਾਵੇ ਜਿਨਾਂ ਨੇ ਕਿ ਆਪਣੇ ਧਰਮ ਤੇ ਕਸਮ ਨੂੰ ਤੋੜਕੇ ਸਾਡੇ ਪਰ ਬੜਾਈ ਕੀਤੀ ਤੇ ਬੇਗੁਨਾਹ ਮਾਸੂਮ ਬਚਿਆਂ ਨੂੰ ਕੰਧਾਂ ਵਿਖੇ ਚਿਣ ਕੇ ਸ਼ਹੀਦ ਕੀਤਾ। ! ਲੋੜ ਸਭ ਕੁਝ ਕਰਾ ਦੇਂਦੀ ਹੈ | ਇਸ ਲਈ ਬਹਾਦਰ ਸ਼ਾਹ ਨੇ ਏਹ ਸ਼ਰਤ ਮੰਨਲਈ ਅਤੇ ਐਹਦਨਾਮੇ ਪਰ ਦਸਤਖਤ ਹੋਗਏ, ਇਸ ਲਈ ਗੁਰੂ ਜੀ ਬਹਾਦੁਰ ਸ਼ਾਹ ਦੀ ਸਹਾਇਤਾ ਲਈ ਉਸ ਜੀ ਪਾਸ ਪੁਜੇ ਤੇ ਉਸਨੇ ਬੜੇ ਪ੍ਰੇਮ ਪੂਰਬਕ ਬੜੀ ਖਾਤ੍ਰ ਦਾਰੀ ਕੀਤੀ ਤੇ ਅੰਤ ਨੂੰ ਗੁਰੂ ਜੀ ਨੇ ਬਹਾਦੁਰ ਸ਼ਾਹ ਦਾ ਸਾਥ ਦਿੱਤਾ ਤੇ ਆਗਰੇ ਦੇ ਅਸਥਾਨ ਇਕ ਭਿਆਨਕ ਯੁਧ ਹੋਇਆ ਜਿਸ ਵਿਖੇ ਤੇ ਖਾਲਸਾ ਦਲ ਨੇ ਬੜੀ ਬਹਾਦਰੀ ਦਿਖਾਈ ਤੇ ਐਨ ਯੁੱਧ ਦੇ ਸਮੇਂ ਜੀ ਨੇ ਆਪਣੇ ਤੀਰ ਨਾਲ ਬਹਾਦੁਰਸ਼ਾਹ ਦੇ ਗੁਰੂ ਭਾਈ ਆਜ਼ਮ ਸ਼ਾਹ ਨੂੰ ਮਾਰਿਆ ਤੇ ਬਹਾਦਰ ਸ਼ਾਹ ਦੀ ਫਤੇ ਹੋਈ। ਤੇ ਇਸ ਪਿਛੋਂ ਬਹਾਦਰ ਸ਼ਾਹ ਬਾਦਸ਼ਾਹ ਗੁਰੂ ਜੀ ਨੂੰ ਆਪਣੇ ਨਾਲ ਦਿੱਲੀ ਲਿਆਇਆ ਤੇ ਤਖਤ ਪਰ ਬੈਠਾ ਤਾਂ ਇਸ ਯੁਧ ਦੀ ਅਜੇ 7