ਪੰਨਾ:ਜ਼ਫ਼ਰਨਾਮਾ ਸਟੀਕ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੩੨) ਮੈਨੂੰ ਖੁਦ ਆਪਣੀ ਖਬਰ ਨਹੀਂ,ਮੈਨੇ ਬਹੁਤ ਗੁਨਾਹ ਕੀਤੇ · ਹਨ, ਮੈਂ ਨਹੀਂ ਜਾਣਦਾ ਕਿ ਅੰਤ ਨੂੰ ਕਿਸ ਕਸ਼ੂ ( ਅਜ਼ਾਬ ) ਗਾ.................... ਮੇਰੀ ਦਸ਼ਾ ਬੇਕਰਾਰ ਹੋਰਹੀ ਹੈ ਬਸ ਆਖਰੀ ਸਲਾਮ ਹੈ । ਵਿਖੇ .......... ਇਤੀ ਬਸ ਔਰੰਗਜ਼ੇਬ ਤਾਂ ਆਪਣੇ ਕੀਤੇ ਹੋਏ ਪਰ ਇਸਤਰਾਂ ਪਛਤਾਉਂਦਾ ਤੇ ਆਪਣੇ ਖੋਟੇ ਕਰਮਾਂ ਦਾ ਬੋਝ ਆਪਣੀ ਗਰਦਨ ਪਰ ਲੈ ਐਹਮਦ ਨਗਰ ( ਦਖਣ ) ਵਿਖੇ ੧੩ ਫਰਵਰੀ ਸਨ ੧੭੦੭ ਈ ਤਥਾ ਫੱਗਣ ਸੰਮਤ ੧੭੬੩ ਵਿਕ੍ਰਮੀ ਨੂੰ ਪੰਜਾਹ ਬਰਸ ਰਾਜ ਭੋਗ ੮੯ ਬਰਸ ਦੀ ਉਮਰ ਵਿਖੇ ਮਰ ਗਿਆ। ਔਰੰਗਜ਼ੇਬ ਦਾ ਮਰਨਾ ਸੀ ਕਿ ਤਖਤ ਸ਼ਾਹੀ ਦੇ ਲਈ ਉਸਦੇ ਪੁਤ੍ਰਾਂ ਨੇ ਹਥ ਪੈਰ ਮਾਰਨੇ ਸ਼ੁਰੂ ਕੀਤੋ, ਬਹਾਦੁਰ ਸ਼ਾਹ (ਬੜਾ ਪਤ ) ਆਪਣੇ ਬਾਪ ਦੇ ਮਰਨ ਸਮੇ ਕਾਬਲ ਵਿਖੇ ਸੀ, ਇਸ ਲਈ ਆਜ਼ਮ ਸ਼ਾਹ ( ਮੰਝਲਾ ) ਨੇ ਜੋ ਆਪਣੇ ਬਾਪਦੇ ਪਾਸ ) ਸੀ ਝਟ ਪਟ ਸਭ ਸਰਦਾਰਾਂ ਨੂੰ ਕਾਬੂ ਕਰ ਤਖਤ ਪਰ ਬੈਠ ਆਪਣੇ ਸਿਰ ਪਰ ਤਾਜ ਬਾਦਸ਼ਾਹੀ ਰਖ ਲੀਤਾ, ਤੇ ਆਪਣੇ ਛੋਟੇ ਭਰਾ ਕਾਮ ਬਖਸ਼ ਨੂੰ ਬਹਾਨੇ ਨਾਲ ਬੁਲਵਾ ਆਪਣੇ ਬਾਪ ਦੀ ਭਾਂਤ ਮੁਰਾਦ ਦੀ ਤਰਾਂ ਬੇ ਗੁਨਾਹ ਕਤਲ ਕਰ ਦਿਤਾ। ਜਦ ਬਹਾਦੁਰ ਸ਼ਾਹ ਨੂੰ ਆਜ਼ਮਸ਼ਾਹ ਦੇ ਤਖਤ ਪਰ ਬੈਠਣੇ ਅਤੇ ਕਾਮ ਬਖਸ਼ ਦੇ ਕਤਲ ਦੀ ਖਬਰ ਪੌਹਚੀ ਤਾਂ ਬੜਾ ਘਬ ਰਾਇਆ, ਕਿਉਂ ਜੋ ਉਸ ਨੂੰ ਇਕ ਸਖਤ ਵੈਰੀ ਦਾ ਟਾਕਰਾ ਕਰਨਾ ਸੀ, ਅਤੇ ਇਹ ਭੀ ਡਰ ਸੀ ਕਿ ਕਿਤੇ ਓਹ ਭੀ ਦਾਰਾ ਸ਼ ੋਹ ਦੀ ਭਾਂਤਿ ਨ ਮਾਰਿਆ ਜਾਵੇ, ਇਸ ਲਈ ਉਸਨੇ ਯੁਧ ਦੀ ਮਹਾਨ ਤਿਆਰੀ ਕੀਤੀ, ਇਸ ਸਮੇਂ ਬਹਾਦੁਰ ਸ਼ਾਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਭੀ ਲਾਭ ਉਠਾਉਣਾ ਚਾਹਿਆ ਕਿਉਂ ਜੋ ਇਸ ਸਮੇਂ ਖਾਲਸਾ ਆਪਣੀ ਬਹਾਦਰੀ ਦਾ ਸਿੱਕਾ ਮੁਗਲਾਂ ਤੇ