ਪੰਨਾ:ਜ਼ਫ਼ਰਨਾਮਾ ਸਟੀਕ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

1 ( ੧੮ ) ਉੱਥੋਂ ਦੇ ਨਵਾਬ ਨੇ ਮੁਸਲਮਾਨਾਂ ਨੂੰ ਕੱਠਾ ਕਰ ਖੂਬ ਟਾਕਰਾ ਕੀਤਾ, ਤੇ ਸਾਰਾ ਦਿਨ ਭਿਆਨਕ ਯੁਧ ਹੁੰਦਾ ਰਿਹਾ, ਆਥਣ ਵੇਲੇ ਖਾਲਸੇ ਨੇ ਤੇਗਾਂ ਧੂਹ ਓਹ ਜ਼ੋਰ ਸ਼ੋਰ ਦਾ ਹੱਲਾ ਕੀਤਾ ਕਿ ਸ਼ੈਹਰ ਵਿਖੇ ਜਾ ਦਾਖਲ ਹੋਏ। ਕਤਲ ਅਤੇ ਲੁਟ ਦਾ ਬਾਜ਼ਾਰ ਗਰਮ ਕਰ ਦਿਤਾ ਅਤੇ ਮੁਸਲਮਾਨਾਂ ਦੀਆਂ ਲੋਥਾਂ ਜਲਾ- ਉਣੀਆਂ ਸ਼ੁਰੂ ਕਰ ਦਿਤੀਆਂ। ਆਸਮਾਨ ਖਾਂ ਨੂੰ ਜੀਊਂਦਾ ਫੜਕੇ ਦਰਖਤ ਨਾਲ ਲਟਕਾ ਕੇ ਫੂਕ ਦਿਤਾ, ਕਿਲੇ ਮੁਖਲਿਸਗੜ੍ਹ ਪਰ ਖਾਲਸੇ ਦਾ ਅਧਿਕਾਰ ਹੋਗਿਆ, ਸਾਰਾ ਸ਼ਹਿਰ ਤਹ ਹ ਪੁਕਾਰ ਉੱਠਿਆ। ਹੁਣ ੨੮ ਫਗਣ ਸੰਮਤ ੧੭੬੪ ਵਿਕ੍ਰਮੀ ਨੂੰ ਬਾਬੇ ਬੰਦੇ ਜੀ ਨੇ ਖਾਲਸੇ ਦਲ ਨੂੰ ਕਠਾ ਕਰ ਇਕ ਬੜਾ ਭਾਰੀ ਦੀਵਾਨ ਕੀਤਾ ਤੇ ਦੋਨੋਂ ਛੋਟੇ ਸਾਹਿਬ ਜਾਦਿਆਂ ਦੀ ਸ਼ਹੀਦੀ ਦਾ ਬਰਨਣ ਸੁਣਾਯਾ। ਖਾਲਸੇ ਦੇ ਮਾਰੇ ਜੋਸ਼ ਦੇ ਅੱਖਾਂ ਵਿਚੋਂ ਖੂਨ ਜਾਰੀ ਹੋਗਿਆ, ਫੇਰ ਕੀ ਸੀ ਅਰਦਾਸਾ ਸੋਧ ਪਾਪੀਆਂ ਨੂੰ ਦੰਡ ਦੇਣ ਦੇ ਲਈ ਖਾਲਸੇ ਨੇ ਸਰਹੰਦ ਪਰ ਚੜ੍ਹਾਈ ਕਰ ਦਿਤੀ। ਸੂਬਾ ਸਰਹੰਦ ਪਹਿਲਾਂ ਤੋਂ ਹੀ ਤਿਆਰੀਆਂ ਵਿਖੇ ਲਗਿਆ ਹੋਇਆ ਸੀ ਤੇ ਉਸਨੂੰ ਭੀ ਨਵਾਬ ਆਸਮਾਨ ਖਾਂ ਦੀ ਭਾਂਤ ਆਪਣੀ ਮੌਤ ਸਾਮਣੇ ਦਿਖਾਈ ਦਿੰਦੀ ਸਾਂ, ਇਸ ਲਈ ਉਸਨੇ ਜਹਾਦੀ ਝੰਡਾ ਖੜਾ ਕਰ ਸ਼ਾਹੀ ਫੌਜ ਤੋਂ ਬਿਨਾਂ ਹਜ਼ਾਰਾਂ ਮੁਸਲਮਾਨਾਂ ਨੂੰ ਕੱਠਾ ਕਰ ਲਿਆ ਸੀ, ਤੇ ਆਪਣੇ ਹੋਰ ਸਹਾ ਇਕ ਭੀ ਨੇੜੇ ਤੇੜਿਓਂ ਬੁਲਾ ਲਏ ਸਨ । ਬਾਜੀਦ ਖਾਂ ਨੇ ਸਰਹੰਦ ਤੋਂ ਬਾਹਰ ਨਿਕਲ ਵਡਾਲੀ ਪਿੰਡ ਪਾਸ ਖਾਲਸੇ ਨੂੰ ਰੋਕਿਆ ਤੇ ਦੋਨਾਂ ਪਾਸਿਆਂ ਵੱਲੋਂ ਅਜੰਤ ਜੋਸ਼ ਨਾਲ ਯੁੱਧ ਪ੍ਰਭ ਹੋਇਆ । ਉਧਰੋਂ “ਅਲੀ ਅਲੀ ਦੀ ਅਵਾਜ਼ ਆਉਂਦੀ ਸੀ ਤੇ ਇਧਰੋਂ ‘ਸਤਿ ਸ੍ਰੀ ਅਕਾਲ' ‘ਸਤਿ ਸ੍ਰੀ ਅਕਾਲ' ਦੇ ਜੈਕਾਰੇ ਸੁਣਾਈ ਦਿੰਦੇ ਸੇ। ਸਿਖ ਬੰਦੂਕਾਂ ਤੇ ਤੋਪਾਂ ਦੀ ਬਾੜ ਚਲਾਉਂਦੇ ਤੇ ਤੀਰ ਬਰਸਾਉਂਦੇ ਸਨ; ਪਰ ਬਾਦਸ਼ਾਹੀ ਜੰਜ਼ੀਰ ਦਾਰ ਤੋਪਾਂ ਦੇ ਸਾਮਣੇ ਸਿਖਾਂ ਦਾ ਕੁਝ ਜੌਰ