ਪੰਨਾ:ਜ਼ਫ਼ਰਨਾਮਾ ਸਟੀਕ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੨੯ ) ਨਾ ਜਾਂਦਾ, ਓਹ ਧੂਰਬੀਰ ਭੀ ਜਾਨਾਂ ਦਿੰਦੇ ਪਰ ਇਕ ਪੈਰ ਪਿਛੇ ਨਾ ਕਰਦੇ ।ਇਹ ਦੇਖ ਬਾਬਾ ਬਿਨੋਦ ਸਿੰਘ ਤੇ ਬਾਜ ਸਿੰਘ ਜੀ ਨੇ ਘੋੜੇ ਦੁੜਾਕੇ ਬਾਬਾ ਬੰਦਾ ਜੀ ਨੂੰ ਖਬਰ ਕੀਤੀ . ਜੋ ਤਿੰਨ ਮੀਲ ਪਿਛੇ ਭਜਨ ਪਾਠ ਵਿਖੇ ਲਗੇ ਹੋਏ ਸਨ, ਇਹ ਸੁਣਦੇ ਹੀ ਬਾਬਾ ਬੰਦਾ ਜੀ ਘੋੜੇ ਪਰ ਸਵਾਰ ਹੋਕੇ ਝਟ ਯੁੱਧਵਿਖੇ ਪੁੱਜੇ ਤੇ ਸਤਿ ਸ੍ਰੀ ਅਕਾਲ ਜਾ ਗਜਾਇਆ। ਹੁਣ ਖਾਲਸੇ ਦੇ ਅਜੇਹੇ ਹੌਂਸਲੇ ਵਧੇ ਕਿ ਤੁਰਕਾਂਨੂੰ ਅਗੇ ਤੋਰ ਲਿਆ ਤੇ ਉਨਾਂਦੇ ਹਥ ਪੈਰ ਫੁਲਗਏ ਇਤਨੇ ਨੂੰ ਖਾਲਸਾ ਤੇਗਾਂ ਧੂਹ “ਅਕਾਲ ਅਕਾਲ" ਕਰਦਾ ਹੋਇਆ ਤੁਰਕਾਂ ਪਰ ਬਿਜਲੀ ਦੀ ਭਾਂਤਿ ਜਾ ਪਿਆ, ਮੁਸਲਮਾਨ ਸਾਮਣੇ ਨਾ ਠੈਹਰ ਸਕੇ ਅਤੇ ਅੰਤ ਨੂੰ ਉਨਾਂ ਨੂੰ ਭੱਜਨੇ ਦੀ ਹੀ ਬਣੀ ਤੇ ਖਾਲਸੇ ਨੇ ਉਨ੍ਹਾਂ ਦਾ ਪਿਛਾ ਕੀਤਾ । ਇਸ ਭਜ ਦੌੜ ਤੇ ਵਿਚ ਬਾਜ਼ੀਦ ਖਾਂ ਸੂਬਾ ਸਰਹੰਦ ਆਪਣੇ ਘੋੜੇ ਤੋਂ ਡਿਗ ਪਿਆ ਅਜੇਹੇ ਸਮੇਂ ਜਦੋਂ ਕਿ ਸਭ ਨੂੰ ਆਪਣੀ ਆਪਣੀ ਜਾਨ ਦੀ ਪਈ ਹੋਈ ਸੀ, ਉਸ ਦੀ ਕੌਣ ਸੰਭਾਲ ਕਰਦਾ ਅੰਤ ਨੂੰ ਖਾਲਸੇ ਨੇ ਉਸ ਨੂੰ ਜਾ ਸੰਭਾਲਿਆ ਤੇ ਬਾਬਾ ਬੰਦਾ ਜੀ ਦੇ ਜਾ ਪੇਸ਼ ਕੀਤਾ, ਜਿਨਾਂ ਨੇ ਉਸਦੇ ਕੈਦ ਰਖਣ ਦੀ ਆਗੜਾ ਦਿਤੀ । ਖਾਲਸੇ ਨੇ ਸਤਮੀਲ ਤੋੜੀ ਤੁਰਕਾਂਦਾ ਪਿਛਾਕੀਤਾ ਤੇ ਉਨਾਂਦੀਆਂ ਲਾਸ਼ਾਂਦੇ ਢੇਰ ਲਾਦਿਤੇ। ਬੰਦੇ ਬਹਾਦੁਰ ਜੀ ਨੇ ਸ਼ਹਿਰ ਵਿਖੇ ਦਾਖਲ ਹੋ ਕਤਲਾਮ ਦੀ ਆਗਯਾ ਦਿਤੀ, ਜੋ ਸਾਹਮਣੇ ਨਜ਼ਰ ਆਇਆ ਤਲਵਾਰ ਨਾਲ ਦੋ ਟੁਕੜੇ ਹੋਇਆ, ਲੋਗ ਸ਼ਹਿਰ ਛਡਕੇ ਭਜ ਗਏ, ਬਿਚਾਰੀਆਂ ਪਠਾਣ ਇਸਤ੍ਰੀਆਂ ਤੇ ਅਮੀਰਾਂਦੀਆਂ ਪੜ੍ਹੀਆਂ ਜਿਨਾਂ ਨੇ ਕਦੇ ਦੂਜੇ ਪੁਰਖ ਦੀ ਸੁਰਤ ਨਹੀਂ ਵੇਖੀ ਸੀ ਅਜ ਮਾਰੀਆਂ ਮਾਰੀਆਂ ਫਿਰਦੀਆਂ ਸਨ ਤੇ ਅਤਸੰਤ ਬੁਰੇ ਬੁਰੇ ਸ਼ਬਦਾਂ ਨਾਲ ਬਾਜ਼ੀਦ ਖਾਂ ਨੂੰ ਕੋਸਦੀਆਂ ਤੇ ਗਾਲੀਂ ਕਢਦੀਆਂ ਸਨ, ਨਾਂ ਮਾਂ ਬੇਟੀ ਦੀ ਖਬਰ ਤੇ ਨਾ ਬੇਟੇ ਨੂੰ ਬਾਪ ਦੀ ਸੁਧ ਸੀ, ਸਭ ਆਪਣੀ ਆਪਣੀ ਪਈ ਹੋਈ ਸੀ ਕੋਈ ਕਿਸੇ ਨੂੰ ਨਹੀਂ ਪੁੱਛਦਾ ਸੀ, ਗਲ ਕੀ ਤਿੰਨ ਦਿਨ ਤੋੜੀ ਖਾਲਸੇ ਨੇ ਸਰਹੰਦ ਨੂੰ ਓਹ ਲੁੱਟਿਆ ਕਿ ਕਿਸੀ ਦੇ ਘਰ ਕੁਝ ਭੀ ਨਾ ਛਡਿਆ।