ਪੰਨਾ:ਜ਼ਫ਼ਰਨਾਮਾ ਸਟੀਕ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਛ)

ਲਈ ਤੇ ਐਹਦ ਨਾਮੇ ਪਰ ਦੋਨੋਂ ਪਾਸਿਓਂ ਦਸਖਤ ਹੋ ਗਏ।

ਇਸ ਫਰਮਾਨ ਸ਼ਾਹੀ ਦਾ ਸ੍ਰੀ ਕਲਗੀਧਰ ਜੀ ਪਾਸ ਮੌਜੂਦ ਹੋਣਾ ਜਫਰਨਾਮੇ ਵਿਖੇ ਭੀ ਲਿਖਿਆ ਹੈ:–

ਯਥਾ–

"ਤੁਰਾ ਗਰ ਬਿਬਾਯਦ ਕੌਲੇ ਕੁਰਾਂ,
ਬਨਿਜ਼ਦੇ ਸ਼ੁਮਾਰਾ ਰਸਾਨਮ ਹਮਾਂ।।" ੫੭

ਹੇ ਔਰੰਗਜ਼ੇਬ! ਜੇ ਤੂੰ ਆਪਣੀ ਕੁਰਾਨ ਦੀ ਸੌਂਹ ਨੂੰ ਦੇਖਣਾ ਚਾਹੁੰਦਾ ਹੈ ਤਾਂ ਮੈਂ ਓਹ ਤੇਰੇ ਪਾਸ ਭੇਜ ਸਕਦਾ ਹਾਂ। ਪਰ ਏਹ ਤੇ ਖੋਜ ਚਲਦੀ ਹੈ ਕਿ ਇਸਤੋਂ ਪਿੱਛੇ ਇਕ ਬਾਰ ਏਹ ਫਰਮਾਨ ਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਭੀ ਦਿਖਾਇਆ ਸੀ ਹੁਣ ਇਹ ਦਿਖਾਉਣ ਲਈ ਕਿ ਓਹ ਫਰਮਾਨ ਕਿਸ ਪ੍ਰਕਾਰ ਦੇ ਹੋਂਦੇ ਸਨ, ਕੁਝਕੁ ਉਨਾਂ ਦੀ ਬਾਬਤ ਇਥੇ ਲਿਖਿਆ ਜਾਂਦਾ ਹੈ.

ਫਰਮਾਨ ਸ਼ਾਹੀ ਦੀ ਹਕੀਕਤ

ਅਜੇਹੇ ਫਰਮਾਨ ਜੋ ਬਾਦਸ਼ਾਹਾਂ, ਰਾਜਿਆਂ ਤੇ ਬੜੇ ਬੜੇ ਲੋਗਾਂ ਦੇ ਨਾਉਂ ਸੁਲਾ ਕਰਨੇ ਯਾ ਹੋਰ ਐਹਦ ਦੀ ਤਸਦੀਕ ਦੇ ਤੌਰ ਪਰ ਬਾਦਸ਼ਾਹ ਵਲੋਂ ਦਿੱਤੇ ਜਾਂਦੇ ਸਨ ਓਹਨਾਂ ਪਰ ਸ਼ਾਹੀ ਮੋਹਰ ਅਤੇ ਸ਼ਾਹੀ ਹਥੇਲੀ ਦਾ ਨਿਸ਼ਾਨ ਹੁੰਦਾ ਸੀ, ਮੋਹਰ ਤਾਂ ਸਦਾ ਸਿਆਹੀ ਨਾਲ ਲਗਦੀ ਸੀ ਪਰ ਹਥੇਲੀ ਕੇਸਰ ਦੇ ਪਾਣੀ ਨਾਲ