ਪੰਨਾ:ਜ਼ਫ਼ਰਨਾਮਾ ਸਟੀਕ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਣ)

ਜ਼ਫਰ ਨਾਮੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾਹੀਂ ਕੋਈ ਪਰਸੰਗ ਮਿਲਦਾ ਹੈ ਕੇਵਲ ਪ੍ਰੇਮੀ ਸਿੰਘ ਨੇ ਫਾਰਸੀ ਦੀ ਕਵਿਤਾ ਨੂੰ ਇਕ ਜਗਾ ਕੱਠਾ ਕਰਕੇ ਲਿਖ ਦਿਤਾ ਹੈ, ਅਜਿਹਾ ਹੋ ਨਹੀਂ ਸਕਦਾ ਕਿ ਗੁਰੂ ਜੀ ਜੇਹੇ ਵਿਦ੍ਵਾਨ ਮਹਾਤਮਾ ਪੁਰਸ਼ ਔਰੰਗਜ਼ੇਬ ਜੇਹੇ ਸ਼ਹਨਸ਼ਾਹ ਵੱਲ ਅਪ੍ਰਸੰਗਕ ਕਹਾਣੀਆਂ ਲਿਖ ਕੇ ਭੇਜਣ ਜਿਸਤੋਂ ਸਾਫ ਸਿੱਧ ਹੈ ਕਿ ਬਾਕੀ ੧੧ ਹਕਾਯਤਾਂ ਬਾਦਸ਼ਾਹ ਪਾਸ ਨਹੀਂ ਭੇਜੀਆਂ ਗਈਆਂ ਹਨ, ਇਸੇ ਲਈ ਮੈਨੇ ਭੀ ਉਨਾਂ ਨੂੰ ਜ਼ਫਰ ਨਾਮੇ ਦਾ ਅੰਗ (ਹਿਸਾ) ਨਾ ਮੰਨਕੇ ਉਨਾਂ ਦੇ ਟੀਕਾ ਕਰਣ ਦਾ ਯਤਨ ਨਹੀਂ ਕੀਤਾ ਹੈ।

ਭਾਈ ਦਯਾ ਸਿੰਘ ਜੀ ਐਹਦੀਏ ਦਾ ਭੇਸ ਧਾਰਨ ਕਰਕੇ ਤੇ ਜ਼ਫਰ ਨਾਮੇ ਨੂੰ ਸਿਰ ਪਰ ਧਰ ਕੇ ਬਾਦਸ਼ਾਹ ਵੱਲ ਤੁਰ ਪਏ ਤੇ ਰਸਤੇ ਵਿਖੇ ਪਿੰਡ ੨ ਤੋਂ ਬਗਾਰੀ ਲੈਂਦੇ ਗਏ, ਪਹਿਲਾਂ ਦਿੱਲੀ ਪੌਂਹਚੇ ਤੇ ਉਥੋਂ ਦੇ ਸਿੰਘਾਂ ਨੂੰ ਗੁਰੂ ਜੀ ਦਾ ਹੁਕਮ ਦਸ੍ਯਾ ਤੇ ਕੁਝ ਖਰਚ ਅਤੇ ਸਿੱਖ ਜੋ ਭੇਤੀ ਸੇ ਆਪਣੇ ਨਾਲ ਲੀਤੇ ਤੇ ਆਗਰੇ ਹੋਕੇ ਦਰਯਾ ਚੰਬਲ ਨੂੰ ਲੰਘ ਗਵਾਲੀਅਰ ਪੌਂਹਚੇ, ਨਰਵਰ ਤੇ ਕਾਲੇਬਾਗ਼ ਹੁੰਦੇ ਹੋਏ ਉਜੈਨ ਆਏ, ਦਰਯਾ ਨਰਬਦਾ ਨੂੰ ਲੰਘ ਕੇ ਸ਼ੇਰ ਗੜ੍ਹ ਵਿਚ ਦੀ ਬੁਰਹਾਨ ਪੁਰ ਪੁੱਜੇ, ਇਥੋਂ ਪਤਾ ਲਗਾ ਕਿ ਬਾਦਸ਼ਾਹ ਔਰੰਗਾਬਾਦ ਹੈ, ਜਦ ਔਰੰਗਾਬਾਦ ਗਏ ਤਾਂ ਬਾਦਸ਼ਾਹ ਅਹਿਮਦਾਬਾਦ ਨੂੰ ਰਵਾਨਾਂ ਹੋ ਗਿਆ ਸੀ. ਇਸਲਈ ਭਾਈ ਦਯਾ ਸਿੰਘ ਜੀ ਅਹਿਮਦਾਬਾਦ ਪੌਂਹਚੇ। ਇਥੇ ਜਾਕੇ ਪਤਾ ਲਿਆ ਕਿ ਕਿਆ ਕੋਈ ਸਿੰਘ ਬਾਦਸ਼ਾਹੀ ਲਸ਼ਕਰ ਯਾ ਸ਼ਹਰ ਵਿਖੇ ਹੈ? ਤਾਂ ਲੋਕਾਂ ਨੇ ਜੇਠਾ ਸਿੰਘ ਦਸਿਆ ਜਿਸ ਨੂੰ ਆਦਮੀ ਭੇਜਕੇ ਭਾਈ ਦਯਾ ਸਿੰਘ ਜੀ ਨੇ ਆਪਣੇ ਪਾਸ ਬੁਲਾਇਆ ਓਹ ਭਾਈ ਸਾਹਿਬ ਨੂੰ ਮਿਲਕੇ ਬੜਾ ਆਨੰਦ ਹੋਇਆ ਤੇ ਗੁਰੂ ਜੀ ਦਾ ਸਭ ਸਮਾਚਾਰ ਪੁਛਿਆ ਤੇ ਆਪਣੇ ਪਾਸ ਡੇਰਾ ਕਰਾਇਆ ਤੇ ਸਰਬੱਤ ਖਾਲਸੇ ਦਾ ਉਥੇ ਧਰਮਸ਼ਾਲਾ ਵਿਖੇ ਜੋੜ ਮੇਲ ਹੋਇਆ ਪਰ ਬਾਦਸ਼ਾਹ ਦੇ ਪਾਸ ਪੌਂਹਚਣ ਦੀ ਕੋਈ ਜੁਗਤ ਨ ਬਣੀ, ਜਿਸ