ਪੰਨਾ:ਜ਼ਫ਼ਰਨਾਮਾ ਸਟੀਕ.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੯)


(੫੬) ਕਿ ਕਾਜ਼ੀ ਮਰਾ ਗੁਫਤ ਬੇਰੂੰ ਨਿਯਮ।
ਅਗਰ ਰਾਸਤੀ ਖ਼ੁਦ ਬਿਆਰੀ ਕ਼ਦਮ॥

ਕਿ= ਜੋ ਕਿ
ਕਾਜ਼ੀ = ਇਨਸਾਫ ਕਰਨ ਵਾਲਾ
ਮੁਨਸਫ,
ਅਕਾਲ ਪੁਰਖ, ਵਾਹਿਗੁਰੂ,
ਮਰਾ ਗੁਫਤਹ=ਮਰ-ਗੁਫਤਹ=
ਮੈਨੂੰ -ਆਖਿਆ,
ਬੇਰੂੰ= ਬਾਹਰ,
ਨਿਯਮ = ਮੈਂ ਨਹੀਂ ਹਾਂ,

ਅਗਰ = ਜੇ
ਰਾਸਤੀ = ਸੱਚ, ਸਤਿ
ਖੁਦ = ਆਪਣਾ
ਬਿਆਰੀ = ਤੂੰ ਲਿਆਵੇਂ
ਕ਼ਦਮ = ਪੈਰ, ਚਰਨ

ਅਰਥ

ਜੋ ਅਕਾਲ ਪੁਰਖ ਨੇ ਮੈਨੂੰ ਆਖਿਆ ਹੈ ਕਿ ਮੈਂ ਬਾਹਰ ਨਹੀਂ ਹਾਂ ਜੇ ਤੂੰ ਸੱਚ ਵਿਖੇ ਅਪਨਾ ਚਰਨ ਲਿਆਵੇ।

ਭਾਵ

 ਹੇ ਔਰੰਗਜ਼ੇਬ। ਇਹ ਅਕਾਲ ਪੁਰਖ ਦਾ ਕਹਿਣਾ ਹੈ ਕਿ ਜੋ ਸੱਚ ਵਿਖੇ ਪੈਰ ਰੱਖਦਾ ਹੈ ਅਰਥਾਤ ਸੱਚ ਕਮਾਉਂਦਾ ਹੈ ਅਕਾਲ ਪੁਰਖ ਉਸਤੋਂ ਬਾਹਰ ਨਹੀਂ ਹੁੰਦਾ ਹੈ, ਹੁਣ ਜੋ ਮੈਂ ਆਪਣੇ ਸੱਚ ਵਿਖੇ ਕਾਇਮ ਰਿਹਾ ਹਾਂ, ਇਸ ਲਈ ਅਕਾਲ ਪੁਰਖ ਸਾਡੇ ਅੰਗ ਸੰਗ ਹੈ ਪਰ ਜੇ ਤੂੰ ਕਹੇਂ ਕਿ ਮੈਂ ਭੀ ਸੱਚ ਪਰ ਸਥਿਤ ਹਾਂ ਤਾਂ ਤੂੰ ਅਪਨੀ ਬਚਨ ਪ੍ਰਹਾਰੀ ਵਰਤੋਂ ਵੱਲ ਧਯਾਨ ਕਰ ॥