ਪੰਨਾ:ਜ਼ਫ਼ਰਨਾਮਾ ਸਟੀਕ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)ਤੁ ਮਸਨਦ ਨਸ਼ੀਂ ਸਰਵਰੇ ਕਾਯਨਾਤ।
ਕਿ ਅਜ਼ਬ ਅਸਤ ਇਨਸਾਫ਼ ਈਂ ਹਮ ਸਿਫ਼ਾਤ॥

(٦٢) تو مسند نشین سرورِ کاینات - که عجب است انصاف ایں هم صفات

ਤੁ = ਤੂੰ
ਮਸਨਦ = ਗੱਦੀ,
ਨਸ਼ੀਂ = ਬੈਠਣ ਵਾਲਾ
ਸਰਵਰੇ - ਸਰਦਾਰੀ ਦੀ
ਕਾਯਨਾਤ = ਦੁਨੀਆਂ, ਸੰਸਾਰ,
           ਸ੍ਰਿਸ਼੍ਟੀ

ਕਿ = ਜੋ, ਪਰ
ਅਜ਼ਬ = ਅਸਚਰਜ, ਹੈਰਾਨੀ
ਅਸਤ = ਹੈ
ਇਨਸਾਫ = ਅਦਲ, ਨਿਆਇ
ਈਂ = ਏਹ
ਹਮ = ਭੀ
ਸਿਫ਼ਾਤ = ਗੁਣ, ਵਡਿਆਈਆਂ,
         ਸਿਫਤਾਂ
  (ਸਿਫਤ ਦਾ ਬਹੁ ਬਚਨ ਹੈ।

ਅਰਥ

ਤੂੰ ਸੰਸਾਰ ਦੀ ਸਰਦਾਰੀ ਦੀ ਗੱਦੀ ਉਤੇ ਬੈਠਣ ਵਾਲਾ ਹੈਂ (ਭਾਵ ਬਾਦਸ਼ਾਹ ਹੈਂ) ਪਰ ਇਸ ਇਨਸਾਫ ਅਤੇ ਇਨ੍ਹਾਂ ਗੁਣਾਂ ਪਰ ਅਸਚਰਜ ਹੈ।