ਪੰਨਾ:ਜ਼ਫ਼ਰਨਾਮਾ ਸਟੀਕ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੬) ਭਾਵ ਹੇ ਔਰੰਗਜ਼ੇਬ ! ਬੇਸ਼ਕ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਤੇ ਤਖਤ ਪਰ ਬੈਠਣ ਵਾਲਾ ਹੈਂ ਪਰ ਸਾਨੂੰ ਤੇਰੇ ਇਨਸਾਵਾਂ ਅਤੇ ਤੇਰੇ ਗੁਣਾਂ ਪਰ ਹੈਰਾਨੀ ਆਉਂਦੀ ਹੈ, ਇਸ ਬੈਂਤ ਦਾ ਇਸ਼ਾਰਾ ਇਹ ਹੈ ਕਿ ਤੈਂਨੇ ਤਖ਼ਤ ਪਰ ਬੈਠਦੇਹੀ ਪਹਿਲਾਂ ਇਹ ਕੀਤਾ ਕਿ ਆਪਣੇ ਬਾਪ ਨੂੰ ਕੈਦ ਕੀਤਾ ਜੋ ਕੈਦ ਵਿਖੇ ਹੀ ਮਰਿਆ ਤੇ ਫੇਰ ਆਪਣੇ ਵੱਡੇ ਭਾਈ ਦਾਰਾ ਨੂੰ ਕਤਲ ਕੀਤਾ ਤੇ ਮੁਰਾਦ ਦੀਆਂ ਅੱਖਾਂ ਕਢਵਾਈਆਂ ਤੇ ਹਿੰਦੂਆਂ ਪਰ ਜਜ਼ਈਆ ਲਾਇਆ ਤੇ ਉਨ੍ਹਾਂ ਨੂੰ ਜਬਰਨ ਮੁਸਲਮਾਨ ਬਣਾਉਣ ਦਾ ਹੁਕਮ ਦਿਤਾ, ਮਹਾਤਮਾਂ ਤੇ ਧਰਮਾਤਮਾਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਜੈਸੇ ਸ਼ਹੀਦ ਕੀਤੇ ਤੇ ਲੋਗਾਂ ਦੇ ਕਹੇ ਕਹਾਏ ਸਾਡੇ ਪਰ ਫੌਜ ਚੜਾਈ, ਕਿਆਂ ਇਹ ਬਾਦਸ਼ਾਹਾਂ ਦੇ ਗੁਣ ਹੁੰਦੇ ਹਨ ?