ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੦੪)

ਹਿਕਾਇਤ ਚੌਥੀ

ਅਜਾਂ = ਉਨ। ਗੁਫ਼ਤਨੀਹਾ = ਬਚਨਾਂ ਤੇ। ਖੁਸ਼ = ਪਿਆਰੀ
ਆਮਦ = ਲਗੀ। ਸੁਖਨ = ਬਾਤ। ਬਗੋਯਦ = ਆਖਦਾ ਹੈ। ਕਿ = ਜੋ ।
ਐ = ਹੇ । ਨਾਜ਼ਨੀ = ਸੁੰਦਰੀ। ਸੀਮ = ਚਾਂਦੀ। ਤਨ = ਸਰੀਰ।

ਭਾਵ— ਸੁਭਟ ਸਿੰਘ ਨੂੰ ਉਨ੍ਹਾਂ ਦਾ ਬੋਲ ਤੇ ਬਚਨ ਪਿਆਰਾ ਲਗਾ ਆਖਦਾ ਹੈ ਕਿ ਹੇ ਚਾਂਦੀ ਵਰਗੇ ਸਰੀਰ ਵਾਲੀ ਸੁੰਦਰੀ ॥੧੩੨॥

ਹਰਾਂ ਚਿ ਕਿ ਖਾਹੀ ਬਿਗੋ ਮਨ ਦਿਹਮ॥
ਕਿ ਐ ਸ਼ੇਰ ਦਿਲ ਮਨ ਗ਼ੁਲਾਮੇ ਤੁਅਮ॥੧੩੩॥

ਹਰਾਂ ਚਿ = ਜੋ ਪੁਰਖ। ਕਿ = ਜੋ। ਖਾਹੀ = ਤੂੰ ਚਾਹੁੰਦੀ ਹੈਂ। ਬਿਗੋ = ਆਖ।
ਮਨਦਿਹਮ = ਮੈਂ ਦੇਵਾਂ। ਕਿ = ਕਿਉਂ ਜੋ। ਐ = ਹੈ।
ਸ਼ੇਰ ਦਿਲ = ਉਦਾਰ। ਮਨ = ਮੈਂ। ਗੁਲਾਮੇ ਤੋ = ਤੇਰਾ ਦਾਸ। ਅਮ = ਹਾਂ।

ਭਾਵ— ਜੋ ਤੂੰ ਚਾਹੁੰਦੀ ਹੈਂ ਦਸ ਮੈਂ ਤੈਨੂੰ ਦੋਵਾਂ ਮੈਂ ਤੇਰਾ ਦਾਸ ਹਾਂ॥੧੩੩ ॥

ਖ਼ੁਦਾਵੰਦ ਬਾਸ਼ੀ ਤੋ ਐ ਕਾਰ ਸਖ਼ਤ॥
ਕਿ ਮਾਰਾ ਬਿਯਕਬਾਰ ਕੁਨ ਨੇਕ ਬਖਤ॥੧੩੪॥

ਖ਼ੁਦਾਵੰਦ = ਪਤੀ। ਬਾਸ਼ੀ = ਹੋਵੇ। ਤੋ = ਤੂੰ । ਐ = ਹੇ। ਕਾਰਸਖ਼ਤ = ਬਿਪਤਾ
ਵਾਲੇ। ਕਿ = ਜੋ। ਮਾਰਾ = ਮੈਨੂੰ । ਬਿਯਕਬਾਰ = ਇਕ ਵੇਰੀ। ਕੁਨ = ਕਰ
ਨੇਕਬਖਤ = ਭਲੇ ਭਾਗਾਂ ਵਾਲੀ (ਸੋਹਾਗਨ)।

ਭਾਵ— (ਛਤ੍ਰਾਮਤੀ ਬੋਲੀ) ਹੇ ਬਿਪਤਾ ਵਾਲੇ ਤੂੰ ਮੇਰਾ ਪਤੀ ਹੋਵੇ (ਮੇਰਾ ਮਨੋਰਥ) ਹੈ ਜੋ ਮੈਨੂੰ ਇਕ ਵੇਰ ਸੋਹਾਗਨ ਕਰ॥ ੧੩੪॥

ਬਿਜ਼ਦਪੁਸ਼ਤ ਪਾਓ ਕੁਸ਼ਾਦਸ਼ ਦੋ ਚਸ਼ਮ॥
ਹਮਾਂ ਰਵਸ਼ ਸ਼ਹਾਨਿ ਪੇਸ਼ੀਨਹ ਰਸਮ॥੧੩੫॥

ਬਿ =ਵਾਧੂ ਪਦ । ਜ਼ਦ = ਮਾਰਿਆ। ਪੁਸ਼ਤ = ਪਿਠ। ਪਾਓ = ਪੈਰ।
ਕੁਸ਼ਾਦ = ਖੋਲ੍ਹੀ। ਸ਼ - ਉਸਨੇ। ਦੋ ਚਸ਼ਮ = ਦੋ ਅੱਖਾਂ। ਹਮਾਂ - ਓਹੀ।
ਰਵਸ਼ = ਵਰਤੀਰਾ। ਸ਼ਹਾਨ = (ਬਹੁਵਾਕ) ਰਾਜੇ। ਇ = ਉਸਤਤੀ
ਸੰਬੰਧਕ। ਪੇਸ਼ੀਨਹ = ਪਹਿਲੇ। ਰਸਮ = ਰੀਤੀ।

ਭਾਵ— ਜਦ ਉਸ (ਸੁਭਟ ਸਿੰਘ ਨੇ) ਅੱਖਾਂ ਖੋਲ੍ਹੀਆਂ ਤਾਂ ਪੈਰ ਧਰਤੀ ਤੇ ਮਾਰਿਆ ਅਰਥਤ ਪਛਤਾਇਆ ਓਹੀ ਪਹਿਲੇ ਰਾਜਿਆਂ ਵਾਲਾ ਵਰਤਾਉ ਅਤੇ ਨੀਤੀ ਕੀਤੀ॥੧੩੫॥