ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੦੩)

ਹਿਕਾਇਤ ਚੌਥੀ

ਬਗੋਯਦ = ਕਹਿੰਦੀ ਹੈ। ਕਿ = ਜੋ। ਐ = ਹੇ। ਸਾਹ = ਰਾਜੇ। ਆਜਾਦ
ਮਰਦ = ਅਨੋਖੇ ਪੁਰਖ। ਚਰਾ = ਕਿਉਂ। ਖੁਫ਼ਤਹ ਹਸਤੀ = ਸੁਤਾ ਹੈਂ।
ਤੋ = ਤੂੰ। ਦਰ = ਵਿਚ। ਖੂਨ = ਲਹੂ। ਓ = ਅਤੇ। ਗਰਦ = ਧੂੜ।

ਭਾਵ— ਅਤੇ ਆਖਦੀ ਕਿ ਹੇ ਅਨੋਖੇ ਰਾਜੇ ਤੂੰ ਲਹੂ ਅਤੇ ਧੂੜ ਵਿਚ ਕਿਉਂ ਸੁਤਾ ਪਿਆ ਹੈਂ।੧੨੮॥

ਹੁਮਾਂ ਜਾਂਨ ਜਾਨੀਂ ਤੋ ਅਮੁ ਨੌ ਜਵਾਂ॥
ਬਦੀਦਨ ਤਰਾ ਆਮਦਮ ਈਂ ਜ਼ਮਾਂ॥੧੨੯॥

ਹੁਮਾਂ = ਓਹੀ। ਜਾਨ = ਪਿਆਰੀ। ਜਾਨੀਂ = ਪਿਆਰੇ। ਤੋ = ਤੇਰੀ।
ਅਮੁ = ਮੈਂ ਹਾਂ। ਨੌ ਜਵਾਂ = ਜੁਵਾ ਅਵਸਥਾ ਵਲੋ। ਬਦੀਦਨ = ਦੇਖਣ
ਲਈ। ਤੁਰਾ = ਤੇਰੇ। ਆਮਦਮ = ਮੈਂ ਆਈ ਹਾਂ। ਈਂ = ਇਸ। ਜਮਾਂ = ਸਮਾਂ।

ਭਾਵ— ਹੇ ਸਜੀਲੇ ਪਿਆਰੇ ਮੈਂ ਓਹੀ ਤੇਰੀ ਪਿਆਰੀ ਹਾਂ ਅਤੇ ਇਸ ਵੇਲੇ ਤੈਨੂੰ ਦੇਖਣ ਆਈ ਹਾਂ॥੧੨੯॥

ਬਗੋਯਦ ਕਿ ਐ ਬਾਨੁਏ ਨੇਕ ਬਖਤ॥
ਚਰਾ ਆਮਦੀ ਤੋ ਦਰੀਂ ਜਾਇ ਸਖਤ॥੧੩੦॥

ਬਗੋਯਦ = ਆਖਦਾ ਹੈ। ਕਿ = ਜੋ। ਐ = ਹੇ। ਬਾਨੁ = ਰਾਜ ਪੁਤ੍ਰੀ।
ਏ = ਉਸਤਤੀ ਸਨਬੰਧਕ। ਨੇਕਬਖਤ = ਭਲੇ ਭਾਗਾਂ ਵਾਲੀ। ਚਰਾ = ਕਿਉਂ।
ਆਮਦੀ = ਤੂੰ ਆਈ। ਤੋ = ਤੌ ਦਰੀਂ (ਦਰ ਈਂ) ਦਰ = ਵਿਚ। ਈਂ = ਇਸ।
ਜਾਇ ਸਖਤ = ਭਿਆਨਕ ਭੂਮੀ।

ਭਾਵ— (ਸੁਭਟ ਸਿੰਘ) ਆਖਦਾ ਹੈ ਜੋ ਹੇ ਭਲੇ ਭਾਗਾਂ ਵਾਲੀ ਰਾਜ ਪੁਤ੍ਰੀ ਤੂੰ ਕਿਉਂ ਇਸ ਭਿਆਨਕ ਭੂਮੀ ਵਿਚ ਆਈ ਹੈਂ॥ ੧੩੦॥

ਅਗਰ ਮੁਰਦਹ ਬਾਸ਼ੀ ਬਿਆਰੇਮ ਲਾਸ਼॥
ਵਗਰ ਜ਼ਿੰਦਰ ਹਸਤੀ ਬਯਜ਼ਦਾਂ ਸਿਪਾਸ਼॥੧੩੧॥

ਅਗਰ - ਜੇਕਰ। ਮੁਰਦਹਬਾਸ਼ੀ = ਤੂੰ ਮਰ ਗਿਆ। ਬਿਆਰੇਮ = ਅਸੀਂ
ਲੈ ਆਈਏ। ਲਾਸ਼ - ਲੋਥ। ਵ = ਅਤੇ। ਗਰ = ਜੇ। ਜ਼ਿੰਦਹ ਹਸਤੀ = ਤੂੰ
ਜੀਉਂਦਾ ਹੈ। ਬ = ਸਾਹਮਣੇ। ਯਜ਼ਦਾਂ = ਪ੍ਰਮੇਸਰ। ਸਿਪਾਸ਼ = ਧੰਨਵਾਦ।

ਭਾਵ— ਜੇਕਰ ਤੂੰ ਮਰ ਗਿਆ ਹੋਵੇਂ ਅਸੀਂ ਲੋਥ ਲੈ ਆਈਏ ਅਤੇ ਜੇ ਤੂੰ ਜੀਊਂਦਾ ਹੈਂ ਤਾਂ ਵਾਹਿਗੁਰੂ ਦਾ ਧੰਨਵਾਦ ਕਰ।੧੩੧॥

ਅਜ਼ਾਂ ਗੁਫ਼ਤਨੀਹਾ ਖੁਸ਼ ਆਮਦ ਸੁਖਨ॥
ਬਗੋਯਦ ਕਿ ਐ ਨਾਜ਼ਨੀ ਸੀਮ ਤਨ॥੧੩੨॥