ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੦੨)

ਹਿਕਾਇਤ ਚੌਥੀ

ਭਾਵ—ਜਦ ਸੂਖਮ ਇਸਤੀ ਨੇ ਚੌਥਾ ਤੀਰ ਮਾਰਿਆ ਤਾਂ ਸ਼ਹਰਗ ਵਿਚ ਲੱਗਾ ਅਤੇ ਓਹ ਸੁਭਟ ਸਿੰਘ ਧਰਤੀ ਤੇ ਡਿਗ ਪਿਆ॥੧੨੪॥

ਬਿਦਾਨਿਸ਼ਤ ਕਿ ਈਂ ਮਰਦ ਪਜ਼ਮੁਰਦਹ ਗਸ਼ਤ।
ਬਿਉਫਤਾਦ ਬੂਮ ਹਮਚੁੰਨੀ ਸ਼ੇਰ ਮਸਤੁ॥੧੨੫॥

ਬਿ = ਵਾਧੂ ਪਦ। ਦਾਨਿਸ਼ਤ = ਜਾਣਿਆਂ। ਕਿ = ਜੋ। ਈਂ = ਏਹ।
ਮਰਦ = ਪੁਰਖ। ਪੇਜ਼ਮੁਰਦਹ = ਅਧਮੋਇਆ। ਗਸ਼ਤ = ਹੋ ਗਿਆ ਹੈ।
ਬਿਉਫਤਾਦ = ਡਿਗਿਆ। ਬੂਮ = ਧਰਤੀ। ਹਮਚੁੰ = ਨਿਆਈਂ।
ਈਂ = ਏਹ। ਸ਼ੇਰ ਮਸਤ = ਮਤਵਾਲਾ ਸ਼ੀਂਹ। (ਹਮਚੁਨੀ = ਹਮਚੂੰਈਂ)

ਭਾਵ—ਛਤ੍ਰਾਮਤੀ ਨੇ ਜਾਣਿਆਂ ਜੋ ਏਹ ਪੁਰਸ਼ ਅਧਮੋਇਆ ਹੋ ਗਿਆ ਅਤੇ ਏਹ ਮਤਵਾਲੇ ਮੀਂਹ ਦੀ ਨਿਆਈਂ ਧਰਤੀ ਪਰ ਢਹਿ ਪਿਆ ਹੈ।੧੨੫॥

ਕਿ ਅਜ਼ਰਥ ਬਿਆਮਦ ਬਰਾਮਦ ਜ਼ਮੀਂ॥
ਖਰਾਮੀਦਹ ਸ਼ੁਦ ਪੈਕਰੇ ਨਾਜ਼ਨੀਂ॥੧੨੬॥

ਕਿ = ਅਤੇ। ਅਜ਼ = ਵਿਚੋਂ। ਰਥ = ਬਹਲੀ। ਬਿਆਮਦ = ਆਈ
ਬਰਾਮਦ = ਨਿਕਲੀ। ਜ਼ਮੀਂ = ਧਰਤੀ। ਖਰਾਮੀਦਹ ਸ਼ੁਦ = ਤੁਰ ਪਈ।
ਪੈਕਰ = ਪੁਤਲੀ। ਏ = ਉਸਤਤੀ ਸੰਬੰਧਕ। (ਨਾਜ਼ਨੀ ਸੂਖ੍ਯਮ)

ਭਾਵ—ਅਤੇ ਰਥ ਵਿਚੋਂ ਨਿਕਲੀ ਅਰ ਧਰਤੀ ਪਰ ਆਈ ਅਤੇ ਓਹ ਸੂਖਮ ਪੁਤਲੀ (ਸੁੰਦਰ ਇਸਤ੍ਰੀ) ਤੁਰੀ॥੧੨੬॥

ਯਕ ਦਸਤ ਬਰਦਾਸ਼ਤ ਯਕ ਪਿਆਲਹ ਆਬ
ਬਨਿਜ਼ਦ ਸ਼ਹ ਆਮਦ ਚੋਪਰਰਾਂ ਉਕਾਬ॥੧੨੭॥

ਬ = ਵਿਚ। ਯਕ = ਇਕ। ਦਸਤ = ਹੱਥ। ਬਰਦਾਸ਼ਤ = ਚੁਕਿਆ।
ਯਕ - ਇਕ। ਪਿਆਲਹ = ਕਟੋਰਾ। ਆਬ = ਪਾਣੀ। ਬ = ਵਾਧੂ ਪਦ।
ਨਿਜ਼ਦ = ਕੋਲ। ਇ = ਦੇ। ਸ਼ਹ = ਰਾਜਾ। ਆਮਦ = ਆਈ। ਚੋ = ਵਾਂਗੂੰ।
ਪਰਰਾਂ = ਉਡਣ ਵਾਲਾ। ਉਕਾਬ = ਇਕ ਵੱਡੇ ਪੰਛੀ ਦਾ ਨਾਉਂ ਹੈ।

ਭਾਵ—ਇਕ ਹੱਥ ਵਿਚ ਕਟੋਰਾ ਪਾਣੀ ਦਾ ਲਇਆ ਅਤੇ ਰਾਜੇ ਦੇ ਪਾਸ ਉਕਾਬ ਪੰਛੀ ਵਾਂਗੂੰ ( ਰਤ) ਆਈ॥ ੧੨੭॥

ਬਗੋਯਦ ਕਿ ਐ ਸ਼ਾਹ ਆਜ਼ਾਦ ਮਰਦ।
ਚਰਾ ਖ਼ੁਫ਼ਤਹ ਹਸਤੀ ਤੋ ਦਰ ਖੂਨੋ ਗਰਦ॥੧੨੮॥