ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੦੧)

ਹਿਕਾਇਤ ਚੌਥੀ

ਕਿ-ਅਤੇ। ਅਜ਼ = ਨਾਲ। ਚਾਰ ਤੀਰ = ਚਾਰ ਬਾਣ। ਅਸਪ = ਘੋੜਾ।
ਕੁਸ਼ਤਹ = ਮਾਰੇ। ਚਹਾਰ = ਚਾਰ। ਦਿਗਰ = ਹੋਰ। ਤੀਰ = ਬਾਣ।
ਕੁਸਤ - ਮਾਰਿਆ। ਸ = ਉਸ। ਸਰ = ਸਿਰ। ਏ = ਦਾ। ਬਹਲਦਾਰ = ਗਡ
ਵਾਲਾ, ਰਥਵਾਹੀ।

ਭਾਵ—ਅਤੇ ਚੌਂਹ ਤੀਰਾਂ ਨਾਲ ਚਾਰ ਘੋੜੇ ਮਾਰੇ ਅਤੇ ਇਕ ਹੋਰ ਤੀਰ ਨਾਲ ਰਥਵਾਹੀ ਦਾ ਸਿਰ ਸਿਟਿਆ॥੧੨੧॥

ਸਿਅਮ ਤੀਰ ਜ਼ਦ ਹਰਦੋ ਅਬਰੁ ਸਿਕਜ॥
ਕਿ ਮਾਰੇ ਬਿਪੇਚਦ ਜ਼ ਸਉਦਾਇ ਗੰਜ॥੧੨੨॥

ਸ਼ਿਅਮ ਤੀਰ = ਤੀਜਾ ਬਾਣ। ਜ਼ਦ=ਮਾਰਿਆ। ਹਰਦੋ-ਦੋਨੋਂ।
ਅਬਰੂ = ਭਰਵੱਟੇ। ਸਿਕੰਜ = ਤੀਵੜੀ। ਕਿ = ਜਿਵੇਂ। ਮਾਰੇ = ਸੱਪ।
ਬਿਪੇਚਦ = ਤੜਫਦਾ ਹੈ। ਜ਼ = ਤੇ। ਸਉਦਾਇ = ਚਿੰਤਾ। ਗੰਜ=ਧਨ
ਜੋੜਿਆ ਹੋਯਾ।

ਭਾਵ—ਤੀਜਾ ਤੀਰ ਦੋਹਾਂ ਭਰਵੱਟਿਆਂ ਦੀ ਤੀਵੜੀ ਵਿਚ ਮਾਰਿਆ ਜਿਸਦੇ ਲੱਗਾ ਓਹ) ਐਉਂ ਤੜਫਿਆ ਜਿਵੇਂ ਸੱਪ ਧਨ ਦੀ ਚਿੰਤਾ ਨਾਲ ਤੜਫਦਾ ਹੈ॥੧੨੨॥ ਚਹਾਰੁਮ ਬਿਜ਼ਦ ਤੀਰ ਖਬਰਸ ਨਿਆਫਤ॥ ਕਿ ਭਰਮਸ਼ ਬਰਖਾਸਤ ਧਰਮਸ਼ ਨਤਾਫਤ॥੧੨੩।

ਚਹਾਰੁਮ = ਚੌਥਾ। ਬਿਜ਼ਦ = ਮਾਰਿਆ। ਤੀਰ = ਬਾਣ। ਖਬਰ = ਸੂਰਤ।
ਸ = ਉਸ। ਨਿਆਫਤ = ਨ ਪਾਈ। ਕਿ = ਜੋ। ਭਰਮਸ਼ = ਉਸਦਾ ਭੁਲੇਖਾ।
ਬਰਖਾਸਤ = ਚੱਕਿਆ ਗਿਆ। ਧਰਮਸ਼ = ਉਸਦਾ ਇਸ਼ਟ।
ਨਤਾਫਤ = ਨ ਚਮਕਿਆ।

ਭਾਵ—ਚੌਥਾ ਤੀਰ ਜਦੋਂ (ਛਤ੍ਰਾਮਤੀ ਨੇ) ਮਾਰਿਆ ਓਸ (ਸੁਭਟ ਸਿੰਘ) ਦੀ ਸੂਰਤ ਮਾਰੀ ਗਈ ਅਤੇ ਓਸਦਾ ਭਰਮ ਦੂਰ ਹੋਇਆ ਉਸਨੂੰ ਧਰਮ ਦਾ ਪਤਾ ਨ ਰਿਹਾ॥੧੨੩॥

ਬਿਜ਼ਦ ਚੂੰ ਚਅਮ ਕੈਬਰੇ ਨਾਜ਼ਨੀਂ॥
ਬਖੁਰਦੰਦ ਸ਼ਹਰਗ ਬਿਉਫਤਦ ਜ਼ਮੀਂ॥੧੨੪॥

ਬਿਜ਼ਦ = ਮਾਰਿਆ। ਚੂੰ = ਜਦੋਂ। ਚਅਮ = ਚੌਥਾ। ਕੈਬਰੇ = ਇਕ ਤੀਰ
ਨਾਜ਼ਨੀਂ = ਸੂਖਮ। ਬਖੁਰਦੰਦ = ਲੱਗਾ। ਸ਼ਹਰਗ = ਜਿੰਦ ਵਾਲੀ ਨਾੜੀ।
ਬਿਉਫਤਦ = ਡਿਗ ਪਿਆ। ਜ਼ਮੀਂ = ਧਰਤੀ।