ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੦੦)

ਹਿਕਾਇਤ ਚੌਥੀ

ਅੰਦਰ = ਵਾਧੂ। ਆਮਦ = ਆਇਆ। ਚੋ = ਨਿਆਈਂ। ਕੋਸ਼ਸ਼ = ਫੁਰਤੀ।
ਪਲੰਗ = ਚਿੱਤ੍ਰਾ

ਭਾਵ—ਜਦੋਂ ਓਨ੍ਹਾਂ ਦੇ ਸਰੀਰਾਂ ਵਿਚ ਸੁਰਤ ਆਈ (ਸੁਰਤ ਸੰਭਾਲੀ) ਤਾਂ ਜੁਧ ਲਈ ਕ੍ਰੋਧਵਾਨ ਹੋਏ ਮਾਨੋਂ ਚਿੱਤ੍ਰੇ ਫੁਰਤੀ ਕਰਕੇ ਕ੍ਰੋਧ ਵਿਚ ਆਏ॥੧੧੭॥

ਚੁਅਮ ਰੋਜ਼ ਕੁਸ਼ਤੰਦ ਦਹ ਹਜ਼ਾਰ ਫੀਲ॥
ਦੋ ਦਹ ਹਜ਼ਾਰ ਅਸਪੋਚੋ ਦਰੀਆਇ ਨੀਲ॥੧੧੮॥

ਚੁਅਮ ਰੋਜ਼ = ਚੌਥੇ ਦਿਨ। ਕੁਸ਼ਤੰਦ = ਮਾਰੇ। ਦਹ ਹਜ਼ਾਰ = ਦਸ ਹਜ਼ਾਰ। ਫੀਲ = ਹਾਥੀ। ਦੋਦਹ = ਬਾਰਾਂ ਹਜ਼ਾਰ। ਅਸਪ = ਘੋੜਾ
ਓ = ਅਤੇ। ਚੋ = ਨਿਆਈਂ। ਦਰੀਆਇ = ਨਦੀ। ਨੀਲ = ਨਾਉਂ ਹੈ।

ਭਾਵ—ਚਉਥੇ ਦਿਨ ਦਸ ਹਜ਼ਾਰ ਹਾਥੀ ਮਾਰੇ ਅਤੇ ਬਾਰਾਂ ਹਜ਼ਾਰ ਘੋੜੇ ਦਰੀਆਇ ਨੀਲ ਦੀ ਨਿਆਈਂ ਚਲਾਕ (ਵਢੇ)।

ਬਕਾਰ ਆਮਦਹ ਪਿਆਦਹ ਸੀ ਸਦ ਹਜ਼ਾਰ॥
ਜਵਾਂ ਮਰਦ, ਸ਼ੇਰਾਨ ਆਜ਼ਮੂਦਹਕਾਰ॥੧੧੯॥

ਬਕਾਰ ਆਮਦਹ = ਮਾਰੇ ਗਏ। ਪਿਆਦਹ = ਪੈਦਲ। ਸੀਸ੍ਵਦ = ਤਿੰਨ ਹਜ਼ਾਰ (ਤਿੰਨ ਲੱਖ) ਜਵਾਂ ਮਰਦ = ਜੁਵਾ ਅਵਸਥਾ। ਸ਼ੇਰਾਨ = ਸੂਰਮੇ।
ਅਜ਼ਮੂਦਹਕਾਰ = ਕੰਮ ਵਿਚ ਪਕੇ।

ਭਾਵ—ਤੀਹ ਲੱਖ ਪੈਦਲ ਜੋ ਜੁਵਾ ਅਵਸਥਾ ਅਤੇ ਸੂਰਬੀਰ ਕੰਮ ਦੇ ਪੱਕੇ ਸਨ ਮਾਰੇ ਗਏ॥੧੧੯॥

ਕੁਨਦ ਜੱਰਰਹ ਏ ਰਥ ਚਹਾਰੋ ਹਜ਼ਾਰ॥
ਬਸੇਰ ਅਫਗਨੋ ਜੰਗ ਆਮੁਖਤਹਕਾਰ॥੧੨੦॥

ਕੁਨਦ = ਕੀਤੇ। ਜ਼ੱਰਰਹ = ਟੁਕੜੇ। ਏ = ਦੇ। ਰਥ = ਚਪੱਈਆਮ, ਝੌਲੀ।
ਚਹਾਰ = ਚਾਰ। ਓ = ਵਾਧੂ । ਹਜ਼ਾਰ = ਹਜ਼ਾਰ। ਬ = ਵਾਧੂ ਪਦ।
ਸੇਰ ਅਫ਼ਗਨੋ = ਸ਼ੀਹਾਂ ਨੂੰ ਮਾਰਨ ਵਾਲਾ। ਜੰਗ = ਜੁਧ।
ਆਮੁਖਤਹਕਾਰ = ਕੰਮ ਸਿਖੇ ਹੋਏ।

ਭਾਵ—ਚਾਰ ਹਜ਼ਾਰ ਰਥ ਟੁਕੜੇ ੨ ਕਰ ਦਿਤੇ ਸ਼ੀਹਾਂ ਨੂੰ ਮਾਰਨ ਵਾਲੇ ਅਤੇ ਜੁਧ ਦਾ ਕੰਮ ਸਿਖੇ ਹੋਏ ਸੂਰਮਿਆਂ ਨੇ॥੧੨੦॥

ਕਿ ਅਜ਼ ਚਾਰ ਤੀਰ ਅਸਪ ਕੁਸ਼ਤਹ ਚਹਾਰ॥
ਦਿਗਰ ਤੀਰ ਕੁਸ਼ਤਸ਼ ਸਰੇ ਬਹਲਦਾਰ॥੧੨੧॥