ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੯੯)

ਹਿਕਾਇਤ ਚੌਥੀ

ਭਾਵ—ਘੋੜਿਆਂ ਦੇ ਪੌਲਾਦ ਦੇ ਨਾਲਾਂ ਵਾਲੇ ਪਉੜਾਂ ਦੇ ਕਾਰਨ ਧਰਤੀ ਚਿਤ੍ਰੇ ਦੀ ਪਿੱਠ ਵਰਗੀ ਹੋ ਗਈ (ਰੰਗਬਰੰਗੀ)॥੧੧੩॥

ਚਰਾਗੇ ਜਹਾਨੇ ਖ਼ੁਮੇ ਬਾਦਹ ਖੁਰਦ॥
ਸਰੋਤਾਜ ਦੀਗਰ ਬਿਰਾਦਰ ਸਪੁਰਦ॥੧੧੪॥

ਚਰਾਗ - ਦੀਵਾ। ਏ = ਦਾ। ਜਹਾਨੇ = ਜਗਤ। ਖੁਮੇਂ = ਮੱਟ।
ਬਾਦਹ = ਮਧ। ਖੁਰਦ = ਪੀਤਾ। ਸਰੇ ਤਾਜ = ਛਤ੍ਰ। ਦੀਗਰ = ਦੂਜਾ।
ਬਿਰਾਦਰ = ਭਾਈ। ਸਪੁਰਦ = ਸੌਂਪਿਆ।

ਭਾਵ—ਜਗਤ ਦੇ ਦੀਵੇ [ਸੂਰਜ] ਨੇ ਮੱਧ ਦਾ ਮੱਟ ਪੀਤਾ [ਬਿਸੁਰਤ ਹੋਯਾ ਅਰਥਾਤ ਛਿਪ ਗਿਆ] ਅਤੇ ਛਤਰ ਦੂਜੇ ਭਰਾ ਚੰਦ੍ਰਮਾ ਦੇ ਸਿਰ ਨੂੰ ਸੌਂਪਿਆ ਅਰਥਾਤ ਸਿਰ ਤੇ ਰਖਿਆ, ਚੰਦ੍ਰਮਾਂ ਚੜ੍ਹ ਆਇਆ॥੧੧੪॥

ਬਰੋਜ਼ਿ ਚਹਾਰਮ ਤਪੀਦ ਆਫਤਾਬ॥
ਬ ਜਲਵਹ ਦਰਆਵੇਖਤ ਜ਼ੱਰਰੀ ਤਨਾਬ॥੧੧੫॥

ਬ = ਨੂੰ। ਰੋਜ਼ਿ ਚਹਾਰਮ = ਚੌਥਾ ਦਿਨ। ਤਪੀਦ = ਤਪਿਆ।
ਆਫਤਾਬ = ਸੂਰਜ। ਜਲਵਹ = ਸਜ ਧਜ [ਪ੍ਰਕਾਸ਼]। ਦਰਆਵੇਖਤ=
ਖਿੱਚੀਆਂ। ਜ਼ੱਰਰ = ਸੁਨੈਹਰੀ। ਤਨਾਬ = ਲਾਸਾਂ।

ਭਾਵ—ਚੌਥੇ ਦਿਨ ਨੂੰ ਜਦ ਸੂਰਜ ਪ੍ਰਗਾਸਿਆ ਅਤੇ ਸਜ ਧਜ ਲਈ ਲਾਸਾਂ ਖਿੱਚੀਆਂ ਅਰਥਾਤ ਕਿਰਨਾਂ ਛੱਡੀਆਂ॥੧੧੫॥

ਦਿਗਰ ਰਵਸਿ ਮਰਦਾਨਹੁ ਬਸਤੰਦ ਕਮਰ॥
ਯਮਾਨੀ ਕਮਾਂ ਦਸਤ ਬਰਰੂਇ ਸਿਪਰ॥੧੧੬॥

ਦਿਗਰ=ਫੇਰ। ਰਵਸਿ = ਢੰਗ। ਇ = ਦੀ। ਮਰਦਾਨਹ = ਸੂਰਮਤਾਈ।
ਬਸਤੰਦ = ਬੰਨ੍ਹੇ। ਕਮਰ = ਲੱਕ। ਯਮਾਨੀ = ਯਮਨ ਦੇਸ਼ ਦੀ
ਕਮਾਂ = ਧਨਖ। ਦਸਤ = ਹੱਥ। ਬਰ = ਉਪਰ। ਰੂਇ = ਮੂੰਹ। ਸਿਪਰ = ਢਾਲ।

ਭਾਵ—ਫੇਰ ਸੂਰਮਤਾਈ ਦੇ ਢੰਗ ਨਾਲ ਕਮਰਕਸੇ ਕੀਤੇ ਅਤੇ ਯਮਨ ਦੇਸ਼ ਦੇ ਧਨਖ ਹੱਥ ਫੜੇ ਅਤੇ ਢਾਲਾਂ ਉਪਰ (ਕੀਤੀਆਂ) ਚੁਕੀਆਂ॥੧੧੬॥

ਚੋ ਹੋਸ ਅੰਦਰ ਆਮਦ ਬਜੋਸ਼ੀਦ ਜੰਗ॥
ਬਜਿਸ਼ ਅੰਦਰ ਆਮਦ ਚੋ ਕੋਸ਼ਸ਼ ਪਲੰਗ॥੧੧੭॥

ਚੋ = ਜਦ ਹੋਸ਼ = ਸਰਤ ਅੰਦਰ = ਵਿਚ। ਆਮਦ = ਆਈ।
ਬਜੋਸ਼ੀਦ = ਕ੍ਰੋਧਵਾਨ ਹੋਏ। ਜੰਗ = ਜੂਸ਼। ਬ = ਵਿਚ। ਜਿਸ = ਕ੍ਰੋਧ