ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੦੬)

ਹਿਕਾਇਤ ਚੌਥੀ

ਭਾਵ—ਸੁਭਟ ਸਿੰਘ ਨਿਕੰਮਾਂ ਬਚਨ ਕਰਨ ਤੇ ਪਛਤਾਯਾ ਅਤੇ ਆਖਿਆ ਜੋ ਕੁਛ ਕਿ ਤੂੰ ਕਹੇਂ ਮੈਂ ਮੰਨਦਾ ਹਾਂ॥੧੨੯॥

ਬਿਦੇਹ ਸਾਕੀਆ ਜਾਮਿ ਫੀਰੋਜ਼ਹ ਫ਼ਾਮ॥
ਕਿ ਮਾਰਾ ਬਕਾਰ ਅਸਤ ਰੋਜ਼ੇ ਤਮਾਮ॥ ੧੪੦॥

ਬਿਦੇਹ = ਦਿਓ। ਸਾਕੀਆ = ਹੇ ਮੱਦ ਪਿਲਾਉਣ ਵਾਲੇ। ਫੀਰੋਜ਼ਹ = ਹਰਾ।
ਫ਼ਾਮ = ਰੰਗਤ। ਜਾਮ = ਕਟੋਰਾ। ਇ = ਉਸਤਤੀ ਸੰਬੰਧਕ। ਕਿ = ਜੋ।
ਮਾਰਾ = ਸਾਨੂੰ। ਬਕਾਰ ਅਸਤ = ਲੋੜੀਂਦਾ ਹੈ। ਰੋਜ਼ੇ ਤਮਾਮ, ਸਦੀਵ।

ਭਾਵ—ਹੇ ਗੁਰੋ ਗਿਆਨ ਕਟੋਰਾ ਜ ਸਾਨੂੰ ਸਦੀਵ ਲੌੜੀਦਾ ਹੈ ਦੇਵੋ। (ਹਰਾ ਕਟੋਰਾ ਗਿਆਨ)॥੧੪੦॥

ਤੋ ਮਾਰਾ ਬਿਦੇਹ ਤਾ ਸ਼ਵਮ ਤਾਜ਼ਹ ਦਿਲ॥
ਕਿ ਗੌਹਰ ਬਿਆਰੇਮ ਆਲੂਦਹ ਗਿਲ॥੧੪੧॥

ਤੋ = ਤੁਸੀ। ਮਾਰਾ = ਸਾਨੂੰ। ਬਿਦੇਹ =ਦੇਵੋ। ਤਾ = ਤਦ। ਸ਼ਵਮ = ਮੈਂ ਹੋਵਾਂ
ਤਾਜ਼ਹਦਿਲ = ਅਨਦ ਚਿਤ। ਗੌਹਰ = ਮੋਤੀ। ਬਿਆਰੇਮ = ਅਸੀਂ
ਲਿਆਈਏ। ਆਲੂਦਹ = ਲਿੱਬੜਿਆ ਹੋਇਆ। ਗਿਲ = ਚਿਕੜ।

ਭਾਵ—ਤੁਸੀ ਸਾਨੂੰ ਦੇਵੋ ਤਾਂ ਚਿਤ ਅਨੰਦ ਹੋ ਜਾਵੇ ਕਿਉਂ ਜੋ ਅਸੀਂ ਚਿੱਕੜ ਵਿਚੋਂ ਭਰਿਆ ਹੋਇਆ ਮੋਤੀ ਲਿਆਈਏ (ਅਰਥਾਤ ਔਗਣਾਂ ਵਿਚੋਂ ਗੁਣ ਪ੍ਰਗਟ ਕਰੀਏ॥ ੧੪੧॥

ਧਿਆਨ ਜੋਗ ਭਾਵ— ਹੇ ਔਰੰਗੇ ਦੇਖ!ਸੂਰਬੀਰ ਅਜੇਹੇ ਹੁੰਦੇ ਹਨ, ਜਿਵੇਂ ਸੁਭਟ ਸਿੰਘ ਭਾਵੇਂ ਛਤ੍ਰਾਮਤੀ ਨਾਲ ਕਦਾਚਿਤ ਭੀ ਵਿਆਹ ਕਰਨਾ ਨਹੀਂ ਸੀ ਚਾਹੁੰਦਾ ਅਤੇ ਇਸ ਕਾਰਨ ਮਰਨ ਮਾਰਨ ਉਤੇ ਹੋ ਗਿਆ ਸੀ ਅਰ ਐਨੇ ਦਿਨ ਯੁੱਧ ਕੀਤਾ ਸੱਟਾਂ ਖਾਧੀਆਂ, ਪਰ ਜਦ ਬਚਨ ਕਰ ਚੁਕਾ ਤਾਂ ਬਚਨ ਪੂਰਨ ਕਰਨ ਵਾਸਤੇ ਵਿਆਹ ਕਰਾ ਲਿਆ। ਤੇਰੇ ਤੇ ਤੇਰਿਆਂ ਕਾਜ਼ੀਆਂ ਵਾਂਗੂੰ ਸੂਰਮੇਂ ਝੂਠੇ ਨਹੀਂ ਹੁੰਦੇ ਹਨ॥ ੧੪੧॥