ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੦੭)

ਹਿਕਾਇਤ ਪੰਜਵੀਂ

੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਹਿਕਾਇਤ ਪੰਜਵੀਂ ਚਲੀ

ਸਾਖੀ ਪੰਜਵੀਂ ਅਰੰਭ ਹੋਈ॥

ਤੁਈ ਰਹਨਮਾਓ ਤੁਈ ਦਿਲ ਕੁਸ਼ਾਇ॥
ਤੁਈ ਦਸਤਗੀਰ ਅੰਦਰ ਹਰਦੋ ਸਰਾਇ॥੧॥

ਤੁਈ = ਤੂੰ ਹੈਂ। ਰਹਨਮਾ = ਆਗੂ। ਓ = ਅਤੇ। ਤੁਈ — ਤੂੰ ਹੈਂ।
ਦਿਲ ਕੁਸ਼ਾਇ = ਚਿਤ ਨੂੰ ਪ੍ਰਕਾਸ਼ ਕਰਨ ਵਾਲਾ। ਤੁਈ = ਤੂੰ ਹੈਂ। ਦਸਤਗੀਰ = ਹੱਥ
ਫੜਨ ਵਾਲਾ (ਸਹਾਈ)। ਅੰਦਰ = ਵਿਚ। ਹਰਦੋ = ਦੋਨੋਂ। ਸਰਾਇ = ਥਾਓਂ।

ਭਾਵ—(ਹੇ ਅਕਾਲ ਪੁਰਖ) ਲੋਕ ਪਰਲੋਕ ਵਿਚ ਤੂੰ ਹੀ ਆਗੂ ਅਤੇ ਗਿਆਨ ਦੇਣ ਵਾਲਾ ਅਤੇ ਸਹਾਈ ਹੈਂ॥੧॥

ਤੂ ਰੱਜ਼ਾਕ ਰੋਜ਼ੀ ਦਿਹੋ ਦਸਤਗੀਰ
ਕਰੀਮੈਂ ਖ਼ਤਾਬਖ਼ਸ਼ ਦਾਨਿਸ਼ ਪਜ਼ੀਰ॥੨॥

ਤੁ = ਤੂੰ। ਰੱਜਾਕ = ਬੜਦਾਤਾ। ਰੋਜ਼ੀਦਿਹ = ਅੰਨ ਦਾਤਾ। ਓ = ਅਤੇ। ਦਸਤਗੀਰ = ਸਹਾਈ।
ਕਰੀਮੇਂ = ਕ੍ਰਿਪਾਲੂ। ਖਤਾਬਖਸ਼ = ਭੁਲਾਂ ਦੇ ਖਿਮਾਂ ਕਰਨ ਵਾਲੇ
ਦਿਆਲੂ। ਦਾਨਿਸ਼ਪਜ਼ੀਰ = ਜਾਣੀ ਜਾਣ।

ਭਾਵ— ਤੂੰ ਹੀ ਹਰ ਪ੍ਰਕਾਰ ਅੰਨ ਦਾਤਾ ਸਹਾਈ ਕ੍ਰਿਪਾਲੂ ਦਿਆਲੂ ਅਤੇ ਜਾਣੀ ਜਾਣ ਹੈਂ॥੨॥

ਹਿਕਾਯਤ ਸ਼ੁਨੀਦਮ ਯਕੇ ਕਾਜ਼ੀਅਸ਼॥
ਕਿਬਰਤਰ ਨਦੀਦਮ ਕਜ਼ੋ ਦੀਗਰਸ਼॥੩॥

ਹਿਕਾਯਤ - ਸਾਖੀ। ਸੁਨੀਦਮ = ਮੈਂ ਸੁਣੀ ਹੈ। ਯਕੇ = ਇਕ। ਕਾਜ਼ੀ = ਕਾਜੀ
(ਮੁਸਲਮਾਨੀ ਧਰਮ ਦੱਸਣ ਵਾਲਾ)ਅਸ਼ = ਓਸ। ਕਿ = ਜੋ। ਬਰਤਰ = ਵਧੀਆ
ਨਦੀਦਮ = ਮੈਂ ਨਹੀਂ ਦੇਖਿਆ। ਕਜ਼ੋ (ਕਿ ਅਜ਼ ਓ) ਕਿ = ਪਦ ਜੋੜਕ।
ਅਜ਼ = ਤੋਂ। ਓ = ਉਸ) ਉਸਤੇ। ਦੀਗਰ = ਦੂਜਾ। ਸ਼ = ਵਾਧੂ ਪਦ

ਭਾਵ—ਅਸੀ ਇਕ ਉਸ ਮੁਲਾਣੇ ਦੀ ਸਾਖੀ ਸੁਣੀ ਹੈ ਕਿ ਉਸਤੇ ਵਧਕੇ ਕੋਈ ਦੂਜਾ ਨਹੀਂ ਦੇਖਿਆ ਹੈ॥੩॥