ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੧੧)

ਹਿਕਾਯਤ ਪੰਜਵੀਂ

ਬੁਰੀਦਹ = ਵੱਢਕੇ। ਸਿਰਿਓ = ਓਸਦਾ ਸਿਰ। ਰਵਾਂ ਜਾਇ ਗਸ਼ਤ = ਉਸ ਥਾਂ
ਤੁਰੀ। ਦਰਾਂ ਜਾਇ= ਉਸ ਥਾਇ ਵਿਚ। ਸਬਲ ਸਿੰਘ = ਨਾਓਂ। (ਬਿਨਸ਼
ਸਤਹ = ਬੈਠਿਆ ਹੋਯਾ। ਅਸਤ = ਹੈ।(ਦਰਾਂ-ਦਰ ਆਂ। ਦਰ=ਵਿਚ।ਆਂ=ਉਸ)

ਭਾਵ—ਉਸਦਾ ਸਿਰ ਵੱਢਕੇ ਉਸ ਥਾਂਇ ਨੂੰ ਤੁਰ ਪਈ (ਅੱਗੇ ਕੀ ਦੇਖਦੀ ਹੈ ਜੋ) ਉਥੇ ਸਬਲ ਸਿੰਘ ਬੈਠਾ ਹੈ॥੧੫॥

ਤੁ ਗੁਫ਼ਤੀ ਮਰਾ ਹਮਚੁਨੀ ਕਰਦਹ ਅਮ॥
ਬਪੇਸ਼ਿ ਤੁ ਈਂ ਸਰ ਮਨ ਆਵਰਦਹੁ ਅਮ॥੧੬॥

ਤੁ ਗੁਫ਼ਤੀ = ਤੂੰ ਕਹਿਆ। ਮਰਾ ਮੈਨੂੰ। ਹਮਚੁਨੀ = ਉਸੀ ਪ੍ਰਕਾਰ। ਕਰ-
ਦਹ ਅਮ = ਮੈਂ ਕੀਤਾ ਹੈ। ਬ = ਵਾਧੂ ਪਦ। ਪੇਸ਼ਿ- ਸਾਹਮਣੇ। ਤੁ = ਤੇਰੇ
ਈਂ ਇਹ। ਸਰ = ਸਿਰ। ਮਨ = ਮੈਂ। ਆਵਰਦਹ ਅਮ = ਲਿਆਈ ਹਾਂ।

ਭਾਵ— ਜਾਕੇ ਆਖਿਆ ਜਿਵੇਂ ਤੈਂ ਮੈਨੂੰ ਕਹਿਆ ਸੀ ਉਸੀ ਪ੍ਰਕਾਰ ਮੈਂ ਕੀਤਾ ਹੈ ਅਤੇ ਏਹ ਸਿਰ ਤੇਰੇ ਸਾਹਮਣੇ ਲਿਆਈ ਹਾਂ।੧੬।

ਅਗਰ ਸਰ ਤੁ ਖ੍ਵਾਹੀ ਸਰੱਤ ਮੇ ਦਿਹਮ॥
ਬਜਾਨੋ ਦਿਲੇ ਬਰਤੋ ਆਸ਼ਿਕ ਸ਼ੁਦਮ॥੧੭॥

ਅਗਰ = ਜੇ। ਸਰ = ਸਿਰ। ਤੁ = ਤੂੰ। ਖ੍ਵਾਹੀ = ਚਾਹੇਂ। ਸਰ = ਸਿਰ। ਤੋ = ਤੈਨੂੰ।
ਮੇ ਦਿਹਮ = ਦਿੰਨੀ ਹਾਂ। ਬ = ਨਾਲ। ਜਾਨ = ਜਿੰਦ। ਓ = ਅਤੇ। ਦਿਲੇ = ਚਿਤ
ਬਰ = ਉਪਰ। ਤੋ = ਤੇਰੇ। ਆਸ਼ਿਕ=ਮੋਹਤ। ਖ਼ੁਦਮ = ਹੋ ਗਈ ਹਾਂ।

ਭਾਵ—(ਅਤੇ ਬੋਲੀ) ਜੇ ਤੂੰ ਮੇਰਾ ਸਿਰ ਮੰਗੇਂ ਤਾਂ ਮੈਂ ਆਪਣਾ ਸਿਰ ਭੀ ਵਢ ਦੇਵਾਂ (ਕਿਉਂ ਜੋ) ਮੈਂ ਮਨੋਂ ਚਿਤੋਂ ਤੇਰੇ ਪਰ ਮੋਹਤ ਹੋ ਗਈ ਹਾਂ।੧੭॥

ਕਿ ਇਮਸ਼ਬ ਕੁਨ ਆਂ ਅਹਦ ਤੋ ਬਸਤਹਈ॥
ਬਗ਼ਮਜ਼ਹ ਚਸ਼ਮਜਾਨਿ ਮਨ ਕੁਸ਼ਤਹਈ॥੧੮॥

ਕਿ = ਜੋ। ਇਮਸ਼ਬ = ਅਜ ਰਾਤ। ਕੁਨ = ਕਰ। ਆਂ = ਓਹ। ਅਹਦ = ਬਚਨ।
ਤੋ = ਤੂੰ। ਬਸਤਹਈ = ਬੰਨ੍ਹਿਆਂ ਹੈ (ਕੀਤਾ ਹੈ)। ਬ = ਨਾਲ। ਗ਼ਮਜ਼ਹ
ਚਸ਼ਮ = ਅੱਖ ਮਟੱਕਾ। ਜਾਨਿ = ਜਿੰਦ। ਮਨ=ਮੇਰ। ਕੁਸ਼ਤਂਹਈ = ਤੈਂ ਵਿੰਨ੍ਹੀ ਹੈ।

ਭਾਵ—ਅੱਜ ਰਾਤ ਓਹ ਬਚਨ ਜੋ ਤੈਂ ਕੀਤਾ ਹੈ ਪੂਰਾ ਕਰ ਤੈਂ ਨੇਤਰਾਂ ਦੀ ਤਿੱਖੀ ਦ੍ਰਿਸ਼ਟੀ ਨਾਲ ਮੇਰੀ ਜਿੰਦ ਵਿੰਨ੍ਹੀ ਹੈ॥੧੮॥

ਚੋ ਦੀਦਸ਼ ਸਰੇ ਰਾਜਹੇ ਨੌਜਵਾਂ॥
ਬਿਤਰਸੀਦ ਵ ਫ਼ਤਹ ਕਿ ਏ ਬਦਨਿਸ਼ਾਂ॥੧੯॥