ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੧੨)

ਹਿਕਾਯਤ ਪੰਜਵੀਂ

ਚੋ = ਜਦ। ਦੀਦ = ਦੇਖਿਆ। ਸ਼ = ਉਹ। ਸਰੇ = ਸਿਰ। ਰਾਜਹੇ ਨੌਜਵਾਂ =(ਗੱਭਰੂ)
ਸੁੰਦਰ ਰਾਜੇ ਨੇ। ਬਿ = ਵਾਧੂ ਪਦ। ਤਰਸੀਦ = ਡਰਿਆ। ਵ = ਅਤੇ।
ਗੁਫ਼ਤਹ = ਕਹਿਆ। ਕਿ = ਜੋ ।। ਏ = ਹੇ। ਬਦਨਿਸ਼ਾਂ = ਬੁਰੇ ਲਛਣਾਂ ਵਾਲੀ।

ਭਾਵ—ਜਦ ਸੁੰਦਰ ਰਾਜੇ ਨੇ ਉਹ ਸਿਰ ਦੇਖਿਆ ਤਾਂ ਡਰ ਗਿਆ ਅਤੇ ਆਖਿਆ ਹੇ ਬੁਰੇ ਲੱਛਣਾਂ ਵਾਲੀ॥੧੯॥

ਚੁਨਾਂ ਬਦ ਤੋ ਕਰਦੀ ਖ਼ੁਦਾਵੰਦ ਖ੍ਵੇਸ਼॥
ਕਿ ਮਾਰਾ ਚਿਹ ਆਰੀ ਅਜ਼ੀਂਕਾਰ ਬੇਸ਼॥੨੦॥

ਚੁਨਾ = ਅਜੇਹਾ । ਬਦ = ਬੁਰਾ। ਤੋ ਕਰਦੀ = ਤੈਂ ਕੀਤਾ। ਖੁਦਾਵੰਦ = ਪਤੀ।
ਖ੍ਵੇਸ਼ = ਅਪਣੇ। ਕਿ = ਅਤੇ। ਮਾਰਾ = ਸਾਨੂੰ। ਚਿਹ = ਕੀ । ਆਰੀ = ਲਿਆਵੇਂਗੀ।
ਅਜ਼ੀਂਕਾਰ = ਇਸ ਕੰਮ ਤੇ। ਬੇਸ਼ = ਵਧ।

ਭਾਵ— ਅਜੇਹੀ ਖੁਟਿਆਈ ਤੈਂ ਆਪਣੇ ਪਤੀ ਨਾਲ ਕੀਤੀ ਹੈ ਤਾਂਤੇ ਸਾਡੇ ਨਾਲ ਇਸਤੇ ਵਧਕੇ ਕੀ ਕੰਮ ਕਰੇਂਗੀ (ਅਰਥਾਤ ਤੈਥੋਂ ਭਲਿਆਈ ਨਹੀਂ।੨੦॥

ਜ਼ਿਤੋ ਦੋਸਤੀ ਮਨ ਬ ਬਾਜ਼ ਆਮਦਮ॥
ਜ਼ਿ ਕਰਦਹ ਤੋ ਮਨ ਦਰਨਿਆਜ਼ ਆਮਦਮ॥੨੧॥

ਜ਼ਿ = ਤੇ। ਤੋ = ਤੇਰੀ ।ਦੋਸਤੀ = ਮਿਤ੍ਰਾਈ । ਮਨ = ਮੈਂ। ਬ = ਪਦ ਜੋੜਕ। ਬਾਜ਼
ਆਮਦਮ = ਹਟ ਗਿਆ ਹਾਂ। ਜ਼ਿ = ਤੇ। ਕਰਦਹ = ਕੰਮ। ਤੋ = ਤੇਰੇ। ਮਨ = ਮੈਂ।
ਦਰ = ਵਿਚ । ਨਿਆਜ਼ = ਇਛਾ। ਆਮਦਮ = ਆਇਆ ਹਾਂ।

ਭਾਵ—ਤੇਰੀ ਮਿਤ੍ਰਾਈ ਤੇ ਮੈਂ ਰਜ ਮੁੜਿਆ ਹਾਂ ਅਤੇ ਤੇਰੀ ਕਰਤੂਤ ਤੋਂ ਮੈਂ ਕ੍ਰਿਪਾ ਹੀ ਮੰਗਦਾ ਹਾਂ (ਇਨ੍ਹਾਂ ਗੱਲਾਂ ਤੇ ਮੇਰੇ ਪਰ ਦਯਾ ਦ੍ਰਿਸ਼ਟੀ ਰੱਖ)॥੨੧॥

ਚੁਨੀਬਦ ਤੋ ਕਰਦੀ ਖ਼ੁਦਾਵੰਦ ਕਾਰ॥
ਮੇਰਾ ਕਰਦਹ ਬਾਸ਼ੀ ਚੁਨੀ ਰੋਜ਼ਗਾਰ॥੨੨॥

ਚੁਨੀ = ਅਜੇਹੀ। ਬਦ = ਬੁਰਿਆਈ। ਤੋ = ਤੂੰ । ਕਰਦੀ = ਕੀਤੀ ਹੈ। ਖੁਦਾ-
ਵੰਦ = ਪਤੀ। ਕਾਰ = ਕੰਮ। ਮਰਾ = ਮੇਰੇ ਨਾਲ। ਕਰਦਹ ਬਾਸ਼ੀ = ਕਰਦੀ
ਰਹੇਗੀ। ਚੁਨੀ = ਅਜੇਹਾ। ਰੋਜ਼ਗਾਰ = ਵਰਤਾਉ ।

ਭਾਵ—ਜਦ ਤੈਂ ਅਜੇਹਾ ਖੋਟਾ ਕੰਮ ਪਤੀ ਨਾਲ ਕੀਤਾ ਹੈ ਤਾਂ ਮੇਰੇ ਨਾਲ ਭੀ ਅਜੇਹਾ ਹੀ ਵਰਤਾਉ ਕਰੇਂਗੀ॥੨੨॥

ਬਿਅੰਦਾਖ਼ਤ ਸਰ ਰਾ ਦਰਾਂ ਜਾ ਜ਼ਿ ਦਸਤ॥
ਬਰੇ ਸੀਨਹ ਓ ਸਰ ਬਿਜ਼ਦ ਹਰ ਦ ਦਸਤ॥੨੩॥