ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੧੩)

ਹਿਕਾਯਤ ਪੰਜਵੀਂ

ਬਿਅੰਦਾਖਤ = ਸੁਟ ਪਾਇਆ। ਸਰ = ਸਿਰ। ਰਾ = ਨੂੰ। ਦਰਾਂ ਜਾ = ਉਸ ਥਾਂ
ਜ਼ = ਤੇ। ਦਸਤ = ਹੱਥ। ਬਰ = ਉਪਰ। ਏ = ਦੇ। ਸੀਨਹ = ਛਾਤੀ।
ਓ = ਅਤੇ। ਸਰ = ਸਿਰ = । ਬਿਜ਼ਦ = ਮਾਰੇ। ਹਰਦੋ = ਦੋਨੋਂ। ਦਸਤ = ਹੱਥ

ਭਾਵ—ਸਿਰ ਨੂੰ ਹਥੋਂ ਉਥੇ ਹੀ ਸਿਟ ਦਿਤਾ ਅਤੇ ਛਾਤੀ ਅਰ ਸਿਰ ਪਰ ਦੋਹਥੜਾ ਮਾਰਿਆ (ਅਰਥਾਤ ਪਿਟਣ ਲੱਗੀ)॥੨੩॥

ਮਰਾ ਪੁਸ਼ਤ ਦਾਦੀ ਤੁਰਾ ਹਕ ਦਿਹਦ॥
ਵਜ਼ਾਂ ਰੋਜ਼ ਮੌਲਾਇ ਕਾਜ਼ੀ ਸ਼ਵਦ॥੨੪॥

ਮਰਾ = ਮੈਨੂੰ। ਪੁਸ਼ਤ = ਪਿਠ। ਦਾਦੀ = ਤੂੰ ਦਿਤੀ ਹੈ। ਤੁਰਾ = ਤੈਨੂੰ।
ਹਕ = ਪ੍ਰਮੇਸਰ। ਦਿਹਦ = ਦੇਵੇ। ਵਜ਼ਾਂ = (ਵ = ਅਜ਼ ਆਂ। ਵ ਵਾਧੂ
ਪਦ ਜੋੜਕ ਅਜ਼ ਤੇ ਆਂ ਉਸ) ਉਸਤੇ। ਰੋਜ਼ = ਦਿਨ। ਮੌਲਾਇ = ਪ੍ਰਮੇਸਰ
ਕਾਜ਼ੀ = ਨਿਆਉਂ ਕਰਨ ਵਾਲਾ। ਸ਼ਵਦ = ਹੋਊਗਾ।

ਭਾਵ—(ਬੋਲੀ) ਤੈਂ ਮੈਨੂੰ ਪਿਠ ਦਿਤੀ ਹੈ ਤੈਨੂੰ ਪ੍ਰਮੇਸ਼ਰ ਪਿਠ ਦੇਵੇ (ਢੋਈ ਨ ਦੇਵੇ) ਉਸ ਦਿਨ ਜਦ ਪ੍ਰਮੇਸਰ ਨਿਆਂਈ ਹੋਵੇ॥੨੪॥

ਬਿਅੰਦਾਖ਼ਤ ਸਰ ਖ਼ਾਨਹ ਆਮਦ ਬਬਾਜ਼॥
ਬਿਆਂ ਲਾਸ਼ ਕਾਜ਼ੀ ਬ ਖ਼ੁਸ਼ਪਦ ਦਰਾਜ਼॥੨੫॥

ਬਿਅੰਦਾਖਤ = ਸੁਟ ਦਿਤਾ। ਸਰ = ਸਿਰ। ਖਾਨਹ = ਘਰ। ਆਮਦ = ਆਈ
ਬ = ਵਾਧੂ ਪਦ। ਬਾਜ਼ = ਮੁੜ! ਬਿ = ਪਾਸ। ਆਂ = ਉਸ। ਲਾਸ਼ = ਲੋਥ।
ਕਾਜ਼ੀ = ਮੁਲਾਣਾ। ਬ = ਵਾਧੂ ਪਦ। ਖੁਸ਼ਪਦ = ਸੌਂ ਜਾਂਦੀ ਹੈ।
ਦਰਾਜ਼ = ਲੰਮੀ।

ਭਾਵ—ਸਿਰ ਸੁਟਕੇ ਘਰ ਮੁੜ ਆਈ ਅਤੇ ਮੁਲਾਣੇ ਦੀ ਲੋਥ ਦੇ ਪਾਸ ਪੈਰ ਪਸਾਰ ਕੇ ਸੌਂ ਗਈ॥੨੫॥

ਬਿਅੰਦਾਖਤ ਬਰਸਰ ਜ਼ਖ਼ੁਦ ਦਸਤ ਖਾਕ॥
ਬਿਗੁਫ਼ਤਾ ਕਿ ਖ਼ੇਜ਼ੇਦ ਯਾਰਾਨਿ ਪਾਕ॥੨੬॥

ਬਿਅੰਦਾਖਤ = ਪਾਈ। ਬਰਸਰ = ਸਿਰ ਉੱਤੇ। ਜ਼ਖ਼ੁਦ ਦਸ਼ਤ = ਆਪਣੇ ਹਥੀ।
ਖਾਕ = ਖੇਹ। ਬਿਗੁਫਤਾ = ਕਹਿਆ। ਕਿ = ਜੇ। ਖੋਜ਼ੇਦ = ਉਠੋ।
ਯਾਰਾਨਿਪਾਕ = ਪਵਿੱਤ੍ਰ ਮਿੱਤ੍ਰ।

ਭਾਵ—ਅਪਣੇ ਹੱਥੀਂ ਆਪਣੇ ਸਿਰ ਖੇਹ ਪਾਇ ਲਈ ਅਤੇ ਰੌਲਾ ਮਚਾਇਆ ਜੋ ਹੇ ਸਜਣੋਂ ਉਠੋ॥੨੬॥