ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੧੪)

ਹਿਕਾਯਤ ਪੰਜਵੀਂ

ਚਿਹ ਬਦਕਾਰ ਕਰਦਈਂ ਕਸੇ ਸ਼ੋਰਬਖ਼ਤ॥
ਕਿ ਕਾਜ਼ੀ ਬਜਾਂ ਕੁਸ਼ਤ ਯਕ ਜ਼ਖ਼ਮ ਸਖਤ॥੨੭॥

ਚਿਹ = ਕੀ। ਬਦਕਾਰ = ਬੁਰਾ ਕੰਮ। ਕਰਦ = ਕੀਤਾ। ਈਂ = ਇਹ।
ਕਸੇ = ਕਿਸੀ। ਸ਼ੋਰਬਖ਼ਤ = ਚੰਦਰਾ, (ਮੰਦਭਾਗੀ)। ਕਿ = ਜੋ।
ਕਾਜ਼ੀ = ਮੁਲਾਣਾ। ਬਜਾਂ = ਜਾਨੋਂ। ਕੁਸ਼ਤ = ਮਾਰਿਆ।
ਯਕ = ਇਕ। ਜ਼ਖਮ = ਘਾਓ। ਸਖਤ = ਭਾਰੀ।

ਭਾਵ— ਕਿਸੇ ਚੰਦ੍ਰੇ ਨੇ ਏਹ ਕੀ ਬੁਰਾ ਕੰਮ ਕੀਤਾ ਹੈ ਜੋ ਮੁਲਾਣੇ ਨੂੰ ਇਕ ਭਾਰੇ ਫੱਟ ਨਾਲ ਮਾਰ ਘਤਿਆ ਹੈ॥੨੭॥

ਬਹਰਜਾ ਕਿ ਯਾਬੇਦ ਖੂਨਸ਼ ਨਿਸ਼ਾਂ॥
ਹਮਾਂ ਰਾਹਗੀਰੰਦ ਹਮ ਮਰਦਮਾਂ॥ ੨੮॥

ਬ = ਵਿਚ। ਹਰਜਾ = ਜਿਸ ਥਾਂ। ਕਿ = ਜੋ। ਯਾਬੇਦ = ਪਾਵੋ। ਖੂਨ = ਲਹੂ
ਸ਼ = ਉਸ। ਨਿਸ਼ਾਂ = ਚਿੰਨ੍ਹ। ਹਮਾਂ = ਓਹੀ। ਰਾਹ = ਪਹਿਆ।
ਗੀਰੰਦ = ਫੜਨ। ਹਮਹ = ਸਾਰੇ। ਮਰਦਮਾਂ = ਲੋਕ।

ਭਾਵ—ਜਿਥੇ ਕਿਤੇ ਓਸਦੀ ਰਕਤ ਦਾ ਖੋਜ ਲਭੇ ਸਾਰੇ ਆਦਮੀ ਓਹ ਪਹਿਆ ਫੜ ਲੈਣ ਅਰਥਾਤ ਉਸ ਰਸਤੇ ਤੁਰ ਪੈਣ॥੨੮॥

ਬਆਜ਼ਾਂ ਜਹਾਂ ਖਲਕ ਇਸਤਾਦਹੁ ਕਰਦ॥
ਬਜਾਇ ਸਰੇ ਕਾਜ਼ੀ ਉਫ਼ਤਾਦਹ ਕਰਦ॥੨੯॥

ਬਆਜਾਂ = ਉਸ ਥਾਂ। ਜਹਾਂ = ਬਹੁਤੀ। ਖਲਕ = ਪ੍ਰਿਥੀ। ਇਸਤਾਦਹ
ਕਰਦ = ਖੜੀ ਕੀਤੀ। ਬਜਾਇ = ਜਿਥੇ। ਸਰੇ ਕਾਜ਼ੀ = ਮੁਲਾਣੇ ਦਾ ਸਿਰ
ਉਫਤਾਦਹ ਕਰਦ = ਸੁਟਿਆ ਸੀ।

ਭਾਵ—ਉਸੇ ਥਾਂ ਸਾਰੀ ਪ੍ਰਿਥਵੀ ਜਾ ਖੜੀ ਕੀਤੀ ਜਿਥੇ ਮੁਲਾਣੇ ਦਾ ਸਿਰ ਸਿਟ ਗਈ ਸੀ॥ ੧੯॥

ਬਿਦਾਨਿਸਤ ਹਮ ਔਰ ਤੋ ਮਰਦੁਮਾਂ॥
ਕਿ ਈਂ ਰਾ ਬਿਕੁਸ਼ਤ ਅਸਤ ਰਾਜਹ ਹਮਾਂ॥੩੦॥

ਬਿ = ਪਦ ਜੋੜਕ। ਦਾਨਿਸ਼ਤ = ਜਾਣਿਆਂ। ਹਮ = ਭੀ। ਔਰਤ-ਤ੍ਰੀਮਤ।
ਓ = ਅਤੇ। ਮਰਦਮਾਂ = ਪੁਰਖ। ਕਿ = ਜੋ। ਈਂ ਰਾ = ਇਸਨੂੰ।
ਬਿ = ਵਾਧੂ ਪਦ। ਕੁਸ਼ਤ = ਮਾਰਿਆ। ਅਸਤ = ਹੈ।
ਰਾਜਹ = ਪ੍ਰਜਾਪਤੀ। ਹਮਾਂ = ਓਹੀ।