ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੧੫)

ਹਿਕਾਯਤ ਪੰਜਵੀਂ

ਭਾਵ—ਸਾਰੇ ਪੁਰਖ ਅਤੇ ਤ੍ਰੀਮਤਾਂ ਨੇ ਭੀ ਜਾਣਿਆਂ ਜੋ ਇਸਨੂੰ ਓਸ ਰਾਜੇ ਨੇ ਹੀ ਮਾਰਿਆ ਹੈ॥੩੦॥

ਗ੍ਰਿਫਤੰਦ ਓਰਾ ਬਿਬਸਤੰਦ ਸਖਤ॥
ਕਿ ਜਾਇ ਜਹਾਂਗੀਰ ਬਿਨਸ਼ਸਤਹ ਤਖਤ॥੩੧॥

ਗ੍ਰਿਫਤੰਦ = ਫੜਿਆ। ਓਰਾ = ਉਸਨੂੰ। ਬਿ = ਪਦ ਜੋੜਕ। ਬਸਤੰਦ = ਬੰਨ੍ਹਿਆਂ।
ਸਖਤ = ਕਰੜਾ। ਕਿ = ਜੋ। ਜਾਇ = ਥਾਉਂ। ਜਹਾਂਗੀਰ = ਅਕਬਰ ਦੇ
ਪੁਤ੍ਰ ਅਤੇ ਔਰੰਗ ਦੇ ਪਿਤਾਮੇ ਦਾ ਨਾਉਂ ਹੈ। ਤਖ਼ਤ = ਰਾਜ ਗੱਦੀ
ਬਿਨਸ਼ਸਤਹ = ਬੈਠਾ ਹੋਇਆ।

ਭਾਵ—(ਉਨ੍ਹਾਂ ਨੇ) ਉਸਨੂੰ ਫੜਕੇ ਕਰੜਾ ਕਰਕੇ ਬੰਨ੍ਹ ਲਿਆ ਅਤੇ ਜਿਥੇ ਜਹਾਂਗੀਰ ਗੱਦੀ ਤੇ ਬੈਠਾ ਸੀ (ਲੈ ਗਏ)॥੩੧॥

ਬਿਗੁਫ਼ਤੰਦ ਕਿ ਈਂ ਰਾ ਹਵਾਲਹ ਕੁਨਦ॥
ਬਦਿਲ ਹਰਚਹ ਦਾਰਦ ਸਜ਼ਾਇਸ਼ ਦਿਹਦ॥੩੨॥

ਬਿਗੁਫ਼ਤੰਦ = ਆਖਿਆ। ਕਿ = ਜੋ। ਈਂ ਰਾ = ਇਹਨੂੰ। ਹਵਾਲਹ ਕੁਨਦ = ਸੌਂਪਦੇ
ਹਾਂ। ਬਦਿਲ = ਚਿਤ ਵਿਚ। ਹਰਚਹ = ਜੋ ਕੁਝ। ਦਾਰਦ ਰਖਦੇ ਹੋ।
ਸਜ਼ਾਇ = ਬਦਲਾ। ਸ਼ = ਉਸ। ਦਿਹੰਦ = ਦਿਓ।

ਭਾਵ—ਜਹਾਂਗੀਰ ਨੇ ਕਹਿਆ ਜੋ ਇਸਨੂੰ ਸੌਂਪਦੇ ਹਾਂ ਤੇਰੇ ਚਿਤ ਵਿਚ ਜੋ ਆਵੇ ਸੋ ਇਸਨੂੰ ਵੱਟਾ ਦੇਹ॥੩੨॥

ਬਿਫ਼ਰਮੂਦ ਜੱਲਾਦ ਰਾ ਸ਼ੋਰਬਖ਼ਤ॥
ਕਿ ਈਂ ਸਰ ਜੁਦਾਕੁਨ ਬਯਕ ਜ਼ਖ਼ਮਿ ਸਖ਼ਤ॥੩੩॥

ਬਿ = ਪਦ ਜੋੜਕ। ਫ਼ਰਮੂਦ = ਆਗਯਾ ਕੀਤੀ। ਜੱਲਾਦ = ਝਟਕਈ।
ਰਾ = ਨੂੰ। ਸ਼ੋਰਬਖ਼ਤ = ਮੰਦਭਾਗੀ। ਕਿ = ਜੋ। ਈਂ = ਇਹ। ਸਰ = ਸਿਰ।
ਜੁਦਾਕੁਨ = ਵੱਢ। ਬ = ਨਾਲ। ਯਕ = ਇਕ। ਜ਼ਖਮ = ਫੱਟ।
ਇ = ਉਸਤਤੀ ਸੰਬੰਧੀ। ਸਖ਼ਤ = ਕਰੜਾ।

ਭਾਵ—ਮੰਦਭਾਗਣ ਨੇ ਝਟਕਈ ਨੂੰ ਆਖਿਆ ਜੋ ਇਸਦਾ ਸਿਰ ਪਹਿਲੇ ਫੱਟ (ਵੱਢ ਦੇਇ)॥੩੩॥

ਚੁ ਸ਼ਮਸ਼ੇਰ ਰਾ ਦੀਦ ਆਂ ਨੌਜਵਾਂ
ਬਲਰਜ਼ਹ ਦਰਾਮਦ ਚੋ ਸਰਵੇ ਗਿਰਾਂ॥੩੪॥