ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੧੬)

ਹਿਕਾਯਤ ਪੰਜਵੀਂ

ਚੁ = ਜਦ। ਸ਼ਮਸ਼ੇਰ = ਤਲਵਾਰ। ਰਾ = ਨੂੰ। ਦੀਦ = ਦੇਖਿਆ। ਆਂ = ਉਸ
ਨੌਜਵਾਂ = ਜੁਵਾ ਅਵਸਥਾ ਵਾਲਾ।ਬ = ਵਿਚ। ਲਰਜ਼ਹ = ਕਾਂਬਾ।
ਦਰਾਮਦ = ਆਇਆ। ਚੋ = ਨਿਆਈਂ। ਸਰਵ = ਸਰੂ
ਏ = ਉਸਤਤੀ ਸੰਬੰਧੀ। ਗਿਰਾਂ = ਭਾਰੀ।

ਭਾਵ—ਜਦੋਂ ਉਸ ਸੁੰਦਰ ਨੇ ਤਲਵਾਰ ਦੇਖੀ ਤਾਂ ਭਾਰੇ ਸਰੂ ਵਾਂਗੂੰ ਕੰਬਣ ਲੱਗਾ॥ ੩੪।

ਬਿਗੁਫਤਹ ਕਿ ਮਨ ਕਾਰਬਦ ਕਰਦਹਅਮ॥
ਬਕਾਰੋ ਸ਼ਮਾ ਤੌਰ ਖੁਦ ਕਰਦਹਅਮ॥੩੫॥

ਬਿਗੁਫਤਹ = ਆਖਿਆ। ਕਿ = ਜੋ। ਮਨ = ਮੈਂ। ਕਾਰਿਬਦ = ਭੈੜਾ ਕੰਮ
ਕਰਦਹਅਮ = ਕੀਤਾ ਹੈ। ਬਕਾਰ = ਕੰਮ ਵਿਚ। ਏ = ਪਦ ਜੋੜਕ
ਸ਼ੁਮਾ = ਤੂੰ। ਤੌਰ = ਅਨੁਸਾਰ। ਖ੍ਵਦ = ਆਪ। ਕਰਦਹਅਮ = ਕੀਤਾ ਹੈ।

ਭਾਵ—(ਰਾਜੇ ਨੇ ਚਿਤ ਵਿਚ) ਕਹਿਆ ਜੋ ਮੈਂ ਬੁਰਾ ਕੰਮ ਕੀਤਾ ਹੈ (ਹੇ ਮਨ) ਤੇਰੇ ਕੰਮ ਵਿਚ ਮੈਂ ਆਪਣਾ ਸੁਭਾ ਵਰਤਿਆ ਹੈ (ਅਰਥਾਤ ਅਪਣੇ ਹੱਥੀਂ ਕੁਹਾੜਾ ਮਾਰਿਆ ਹੈ ਪੈਰ)॥੩੫॥

ਨਮੂਦਹ ਇਸ਼ਾਰਤ ਬਚਸ਼ਮੇ ਬਆਂ।
ਕਿ ਐ ਬਾਨੂਏ ਸਰਵਰਿ ਬਾਨੂਆਂ॥੩੬॥
ਜ਼ਿ ਹੁਕਮਿ ਸ਼ੁਮਾ ਮਨ ਖ਼ਤਾ ਕਰਦਹ ਅਮ
ਕਿ ਕਾਰਈਂ ਬ ਬੇਮਸਲਿਹਤ ਕਰਦਹਅਮ॥੩੭॥

ਨਮੂਦਹ = ਕੀਤੀ। ਇਸ਼ਾਰਤ = ਸੈਨਤ। ਬ = ਨਾਲ। ਚਸ਼ਮੇ = ਇਕ ਅੱਖ
ਬਆਂ = ਉਸਨੂੰ। ਕਿ = ਜੋ। ਐ = ਹੇ। ਬਾਨੂ = ਰਾਜਪੁਤ੍ਰੀ। ਏ = ਉਸਤਤੀ
ਸੰਬੰਧੀ। ਸਰਵਰਿ = ਸਿਰਕਢ। ਬਾਠੂਆਂ = (ਬਹੁ ਵਚਨ ਬਾਨੂ ਦਾ ਹੈ)
ਰਾਣੀਆਂ॥੩੬॥
ਜਿ = ਤੇ। ਹੁਕਮ = ਕਹਿਣਾ। ਇ = ਸਨਬੰਧਤ। ਸ਼ੁਮਾ = ਤੇਰੇ। ਮਨ = ਮੈਂ।
ਖ਼ਤਾ = ਭੂਲ। ਕਰਦਹਅਮ = ਕੀਤੀ ਹੈ। ਕਿ = ਜੋ। ਕਾਰ = ਕੰਮ।
ਈਂ = ਏਹ। ਬ = ਨਾਲ। ਬਿ = ਬਿਨ। ਮਸ਼੍ਵਲਿਹਤ = ਸੋਚ
ਵਿਚਾਰ। ਕਰਦਹ ਅਮ = ਕੀਤਾ ਹੈ॥੭॥

ਭਾਵ—ਇਕ ਅੱਖ ਨਾਲ ਉਸਦੀ (ਇਸਤ੍ਰੀ) ਵੱਲ ਸੈਨਤ ਕੀਤੀ ਜੋ ਰਾਣੀਆਂ ਦੀ ਸਿਰੋਮਣੀ ਰਾਣੀ ਮੈਂ ਤੇਰੇ ਕਹਣੇ ਤੇ ਭੁਲ ਕੀਤੀ ਹੈ ਅਤੇ ਏਹ ਕੰਮ ਬਿਨਾਂ ਸੋਚੇ ਸਮਝੇ ਕੀਤਾ ਹੈ॥ ੩੬॥੩੭॥