ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੧੭)

ਹਿਕਾਯਤ ਪੰਜਵੀਂ

ਖਿਲਾਸ੍ਵਮ ਬਿਦਿਹ ਅਹਿਦ ਕਰਦਮ ਕਬੂਲ॥
ਕਿ ਅਹਦਿ ਖ਼ੁਦਾ ਅਸਤ ਕਸਮੇ ਰਸੂਲ॥੩੮॥

ਖ਼ਿਲਾਸ੍ਵ = ਛੁਟਕਾਰਾ। ਮ = ਮੈਨੂੰ। ਬਿਦਿਹ = ਦਿਹ। ਅਹਿਦ = ਬਚਨ।
ਕਰਦਮ = ਮੈਂ ਕੀਤਾ। ਕਬੂਲ = ਮੰਨਣ। ਕਿ = ਜੋ। ਅਹਦਿ = ਸੌਂਹ
ਖੁਦਾ = ਪਰਮੇਸ੍ਵਰ। ਅਸਤ = ਹੈ। ਕਸਮ = ਸੌਂਹ। ਏ = ਦੀ।
ਰਸੂਲ = ਭੇਜਿਆ ਹੋਇਆ (ਮੁਹੰਮਦ)।

ਭਾਵ—ਮੈਨੂੰ ਛੁਟਕਾਰਾ ਦੇਹ ਮੈਂ ਬਚਨ ਮੰਨਦਾ ਹਾਂ ਜੋ ਖੁਦਾ ਅਤੇ ਮੁਹੰਮਦ ਦੀ ਸੌਂਹ ਹੈ॥੩੮॥

ਗੁਨਹ ਬਖ਼ਸ਼ ਤੋ ਮਨ ਖ਼ਤਾ ਕਰਦਹ ਅਮ॥
ਕਿ ਐ ਜਿਗਰਿ ਜਾਂ ਮਨ ਗ਼ੁਲਾਮਿ ਤੁਅਮ॥੩੯॥

ਗੁਨਹ = ਭੁਲ। ਬਖ਼ਸ਼ = ਖਿਮਾ ਕਰ। ਤੋ = ਤੂੰ। ਮਨ = ਮੈਂ। ਖ਼ਤਾ=ਭੁਲ।
ਕਰਦਹਅਮ = ਕੀਤੀ ਹੈ। ਕਿ = ਜੋ। ਐ = ਹੇ। ਜਿਗਰ = ਫਿਫੜਾ
ਇ = ਦੇ। ਜਾਂ = ਜਿੰਦ। ਮਨ = ਮੈਂ। ਗੁਲਾਮ = ਸੇਵਕ। ਇ = ਸਨਬੰਧੀ।
ਤੁ = ਤੇਰਾ। ਅਮ = ਹਾਂ।

ਭਾਵ—ਮੇਰਾ ਔਗੁਣ ਖਿਮਾਂ ਕਰ ਮੈਂ ਭੁਲ ਗਿਆ ਹਾਂ ਅਤੇ ਹੇ ਜਿੰਦ ਜਾਨ ਮੈਂ ਤੇਰਾ ਸੇਵਾਦਾਰ ਹਾਂ॥੩੯॥

ਬਿਗੁਫ਼ਤਹ ਗਰਈਂ ਰਾਜਹ ਪਾਂਸ੍ਵਦ ਕੁਸ਼ਮ॥
ਨ ਕਾਜ਼ੀ ਮਰਾ ਜਿੰਦਹ ਦਸਤ ਆਯਦਮ॥੪੦॥

ਬਿਗੁਫ਼ਤਹ = ਕਹਿਆ। ਗਰ = ਜੇ। ਈਂ = ਅਜੇਹੇ। ਰਾਜਹ = ਰਾਜੇ।
ਪਾਂਸ੍ਵਦ = ਪੰਜਸੈ। ਕੁਸ਼ਮ = ਮੈਂ ਮਾਰਾ। ਨ = ਨਹੀਂ। ਕਾਜ਼ੀ-ਮੁਲਾਣਾਂ। ਮਰਾ = ਮੇਰਾ
ਜ਼ਿੰਦਹ = ਜਿਊਂਦਾ। ਦਸਤ = ਹਥ। ਆਯਦ = ਆਵੇ। ਮ = ਮੇਰੇ॥

ਭਾਵ—ਉਸ ਵੇਲੇ ਇਸਤ੍ਰੀ (ਬੋਲੀ) ਜੇਕਰ ਅਜੇਹੇ ਜਹੇ ਪੰਜ ਸੈ ਰਾਜੇ ਮਾਰ ਦੇਵਾਂ ਤਾਂ ਭੀ ਮੁਲਾਣਾ ਜਿਊਂਦਾ ਮੇਰੇ ਹਥ ਨਹੀਂ ਆਊਗਾ ਮੈਨੂੰ ਨਹੀਂ ਲੱਭਣਾ॥੪੦॥

ਕਿ ਓ ਕੁਸ਼ਤਹ ਸ਼ੁਦ ਮਨ ਚਰਾ ਈਂ ਕੁਸ਼ਮ॥
ਕਿ ਖ਼ੁਨਿ ਅਜ਼ੀਂ ਬਰ ਸਰਿ ਖ਼ੁਦ ਕੁਨਮ॥ ੪੧॥

ਕਿ = ਜਦ। ਓ = ਓਹ। ਕੁਸ਼ਤਹ ਸ਼ੁਦ = ਮਾਰਿਆ ਗਿਆ। ਚਰਾ = ਕਿਉਂ
ਈਂ = ਇਸ। ਕੁਸ਼ਮ = ਮਾਰੂੰ। ਕਿ = ਜੋ। ਖ਼ੂਨਿ = ਇਕ ਮਾਰਨ ਦਾ ਵੱਟਾ।