ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੧੮)

ਹਿਕਾਯਤ ਪੰਜਵੀਂ

ਅਜ਼ੀਂ = ਇਸਤੇ। ਬਰ ਸਰ = ਸਿਰ ਉਤੇ। ਏ = ਸਨਬੰਧੀ।
ਖ਼ੁਦ = ਆਪ। ਕੁਨਮ = ਕਰਾਂ।

ਭਾਵ—ਜਦ ਓਹ ਮਰ ਚੁੱਕਾ ਤਾਂ ਇਸਨੂੰ ਕਿਉਂ ਮਾਰਾਂ ਅਤੇ ਇਸਤੇ ਕਿਉਂ ਮਾਰਨ ਦਾ ਵੱਟਾ ਆਪਣੇ ਸਿਰ ਚੜ੍ਹਾਵਾਂ॥੪੧॥

ਚਿਹ ਖ਼ੁਸ਼ ਤਰ ਕਿ ਈਂਰਾ ਖ਼ਲਾਸ੍ਵੀ ਦਿਹਮ॥
ਵ ਮਨ ਹਜ਼ਰਤੇ ਕਾਬਹ ਅੱਲਹ ਰਵਮ॥੪੨॥

ਚਿਹ ਖੁਸ਼ਤਰ = ਬਹੁਤ ਚੰਗਾ ਹੈ। ਕਿ = ਜੋ। ਈਂਰਾ = ਇਸਨੂੰ। ਖ਼ਲਾਸ੍ਵੀ = ਛੁਟ
ਕਾਰਾ। ਦਿਹਮ = ਦੇਵਾਂ। ਵ = ਅਤੇ। ਮਨ = ਮੈਂ। ਹਜ਼ਰਤੇ = ਬੜੇ।
ਕਾਬਹ = (ਮੱਕੇ ਨਾਮੀ ਨਗਰੀ ਵਿਚ ਜਿੱਥੇ ਮੁਹੰਮਦ ਜੰਮਿਆਂ ਸੀ, ਇਕ
ਅਸਥਾਨ ਹੈ ਜਿਸਦੇ ਅੰਦਰ ਸ਼ਿਵਲਿੰਗ ਆਦਿਕ ਮੂਰਤੀਆਂ ਦਸਦੇ ਹਨ
ਅਤੇ ਮੁਸਲਮ ਉਸਦੀ ਪੂਜਾ ਕਰਦੇ ਹਨ ਉਸ ਅਸਥਾਨ ਨੂੰ ਕਾਬਾ ਆਖਦੇ
ਹਨ)। ਅੱਲਹ = ਪਰਮੇਸ਼੍ਵਰ। ਰਵਮ = ਜਾਵਾਂ।

ਭਾਵ—ਕੀ ਸੋਹਣੀ ਗੱਲ ਹੋਵੇ ਜੋ ਮੈਂ ਇਸਨੂੰ ਛੱਡ ਦੇਵਾਂ ਅਤੇ ਆਪ ਬੜੇ ਖੁਦਾ ਦੇ ਘਰ ਕਾਬੇ ਨੂੰ ਚਲੀ ਜਾਵਾਂ ॥੪੨॥

ਬਿਗੁਫ਼ਤਈਂ ਸੁਖ਼ਨਰਾ ਵ ਕਰਦਸ਼ ਖ਼ਿਲਾਸ੍ਵ॥
ਬਖ਼ਾਨਹ ਖ਼ੁਦ ਆਮਦ ਜਮਹ ਕਰਦ ਖ਼ਾਸ੍ਵ॥੪੩॥

ਬਿਗੁਫ਼ਤ = ਕਹੀ। ਈਂ = ਏਹ। ਵ = ਅਤੇ। ਕਰਦ = ਕੀਤਾ।
ਸ਼ = ਉਸ। ਖ਼ਿਲਾਸ੍ਵ = ਛੁਟਕਾਰਾ। ਬ = ਵਿਚ। ਖ਼ਾਨਹ = ਘਰ। ਖੁਦ = ਆਪ।
ਆਮਦ = ਆਈ। ਜਮਹ = ਕੱਠੀ। ਕਰਦ = ਕੀਤੀ।
ਖ਼੍ਵਾਸ = ਚੰਗੀ ੨ ਵਸਤੂ। (ਚੰਗੇ ੨ ਸਨਬੰਧੀ)।

ਭਾਵ—ਏਹ ਗੱਲ ਕਹੀ ਅਤੇ ਉਸਦਾ ਛੁਟਕਾਰਾ ਕੀਤਾ ਅਤੇ ਆਪ ਘਰ ਵਿਚ ਆਕੇ ਚੰਗੀ ੨ ਵਸਤੂ ਕੱਠੀ ਕੀਤੀ। (ਭਲੇ ਪੁਰਖ ਕੱਠੇ ਕੀਤੇ) ॥੪੩॥

ਬਿਬਸਤੰਦ ਬਾਰੋ ਤਿਆਰੀ ਕੁਨਦ॥
ਕਿ ਏਜ਼ਦ ਮੇਰਾ ਕਾਮਗਾਰੀ ਦਿਹਦ॥੪੪॥

ਬਿਬਸਤੰਦ = ਬੰਨ੍ਹਿਆਂ। ਬਾਰ = ਭਾਰ । ਓ = ਅਤੇ। ਤਿਆਰੀ = ਅਰੰਭ
ਕੁਨਦ = ਕਰਦੀ ਹੈ। ਕਿ = ਜੋ। ਏਜ਼ਦ = ਪਰਮੇਸ਼੍ਵਰ। ਮਰਾ = ਮੇਰੀ।
ਕਾਮਗਾਰੀ ਦਿਹਦ = ਕਾਮਨਾਂ ਪੂਰੀ ਕਰੇ।

ਭਾਵ—ਗਠੜੀ ਬੰਨ੍ਹੀ ਅਤੇ ਤੁਰਨੇ ਦਾ ਅਰੰਭ ਕਰਦੀ ਹੈ (ਅਰ ਬੋਲੀ) ਜੋ ਈਸ਼ਰ ਮੇਰੀ ਕਾਮਨਾਂ ਪੂਰਨ ਕਰੇ॥੪੪॥