ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੧੯)

ਹਿਕਾਇਤ ਚੌਥੀ

ਹਿਕਾਯਤ ਪੰਜਵੀਂ

ਦਰੇਗ਼ ਅਜ਼ ਕਬਾਇਲ ਜ਼ੁਦਾ ਮੇ ਸ਼੍ਵਮ॥
ਅਗਰ ਜ਼ਿੰਦਹ ਬਾਸ਼ਮ ਬਬਾਜ਼ ਆਮਦਮ॥੪੫॥

ਦਰੇਗ਼ = ਹਮਸੋਸ। ਅਜ਼ = ਤੇ। ਕਬਾਇਲ = ਭਾਈਚਾਰਾ। ਜੁਦਾ = ਲਾਂਭੇ
ਮੇਸ਼੍ਵਮ = ਹੁੰਦੀ ਹਾਂ। ਅਗਰ = ਜੇਕਰ। ਜ਼ਿੰਦਹ ਬਾਸ਼ਮ = ਜਿਊਂਦੀ ਰਹੀ।
ਬ = ਵਾਧੂ ਪਦ। ਬਾਜ਼ਆਮਦਮ = ਮੁੜਕੇ ਆਈ।

ਭਾਵ—(ਬੋਲੀ) ਮੈਨੂੰ ਵੱਡਾ ਹਮਸੋਸ ਹੈ ਜੋ ਮੈਂ ਭਾਈਚਾਰੇ ਤੋਂ ਵੱਖ਼ ਹੁੰਦੀ ਹਾਂ ਜੇਕਰ ਜਿਊਂਦੀ ਰਹੀ ਤਾਂ ਮੁੜਕੇ ਆਈ (ਜਾਣੋਂ)।੪੫॥

ਮਤਾਇ ਨਕਦ ਜਿਨਸ ਰਾ ਬਾਰ ਬਸਤ॥
ਰਵਾਨਾ ਸੂਏ ਕਾਬਹ ਅੱਲਹ ਸ਼ੁਦਸਤ॥੪੬॥

ਮਤਾਇ = ਪੂੰਜੀ। ਨਕਦ = ਰੋਕੜੀ। ਜਿਨਸ = ਵਸਤੂ। ਰਾ = ਦੀ। ਬਾਰ = ਗਠੜੀ
ਬਸਤ = ਬੰਨ੍ਹੀ। ਰਵਾਨਾ = ਤੁਰੀ। ਸੂਏ = ਵੱਲ। ਕਾਬਹ = ਮੱਕਾ।
ਅੱਲਹ = ਪਰਮੇਸ੍ਵਰ। ਸ਼ੁਦਹ ਅਸਤ = ਹੋਈ ਹੈ। (ਰਵਾਨਾ ਸ਼ੁਦਸਤ ਤੁਰ ਪਈ)

ਭਾਵ—ਰੋਕੜ ਅਤੇ ਚੰਗੀ ੨ ਵਸਤੂ ਦੀ ਗਠੜੀ ਬੰਨ੍ਹੀ ਅਤੇ ਅੱਲਹ ਦੇ ਘਰ ਕਾਬੇ (ਮ ਕੇ) ਨੂੰ ਤੁਰ ਪਈ॥੪੬॥

ਚੋ ਬੇਰੂੰ ਬਰਾਮਦ ਦੋ ਸਿਹ ਮੰਜ਼ਲਸ਼॥
ਯਾਦ ਆਮਦਹ ਖ਼ਾਨਹ ਅਜ਼ਾਂ ਦੋਸਤਸ਼॥੪੭॥

ਚੋ = ਜਦ। ਬੇਰੂੰ = ਬਾਹਰ। ਆਮਦ = ਆਈ। ਦੋਸਿਹ = ਦੋ ਤਿੰਨ। ਮੰਜ਼ਲ = ਪੜਾਓ।
ਸ਼ = ਓਹ। ਬ = ਵਾਧੂ। ਯਾਦ = ਚੇਤੇ। ਆਮਦਹ = ਆਇਆ।
ਖ਼ਾਨਹ = ਘਰ। ਜ਼ = ਉਸ। ਦੋਸਤ = ਮਿਤ੍ਰ। ਸ਼ = ਉਸ

ਭਾਵ— ਜਦੋਂ ਦੋ ਤਿੰਨ ਪੜਾਓਂ ਚਲੀ ਗਈ ਤਾਂ ਉਸਨੂੰ ਉਸ ਮਿੱਤ੍ਰ ਦਾ ਘਰ ਚੇਤੇ ਆਇਆ (ਮਿੱਤ੍ਰ ਦੇ ਪ੍ਰੇਮ ਨੇ ਖਿੱਚ ਕੀਤੀ)॥੪੭॥

ਬਬਾਜ਼ ਆਮਦਹ ਨੀਮ ਸ਼ਬ ਖ਼ਾਨਹ ਆਂ॥
ਨਿਆਮਤ ਅਜ਼ੀਮੇਂ ਵ ਦੌਲਤ ਗਿਰਾਂ॥੪੮॥

ਬ = ਵਾਧੂ ਪਦ। ਬਾਜ਼ ਆਮਦਹ = ਮੁੜ ਆਈ। ਨੀਮ = ਅੱਧੀ।
ਸ਼ਬ = ਰਾਤ। ਖ਼ਾਨਹ = ਘਰ। ਆਂ = ਉਸ। ਨਿਆਮਤ = ਧਨ।
ਅਜ਼ੀਮੇਂ = ਬਹੁਤ। ਵ = ਅਤੇ। ਦੌਲਤ = ਪਦਾਰਥ। ਗਿਰਾਂ-ਭਾਰੀ।

ਭਾਵ—ਅੱਧੀ ਰਾਤ ਨੂੰ ਉਸ ਮਿੱਤ੍ਰ ਦੇ ਘਰ ਮੁੜ ਆਈ ਬਹੁਤ ਧਨ ਅਤੇ ਭਾਰੀ ਪਦਾਰਥ ਨਾਲ ਲਿਆਈ॥੪੮॥