ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੨੦)

ਹਕਾਯਤ ਪੰਜਵੀਂ

ਬਿ ਦਾਨਿਸਤ ਆਲਮ ਕੁਜਾ ਜਾਇ ਗਸ਼ਤ॥
ਚਿਹ ਦਾਨਦ ਕਿ ਕਸਹਾਲ ਬਰਸਰ ਗੁਜ਼ਸ਼ਤ॥੪੯॥

ਬਿ = ਪਦ ਜੋੜਕ। ਦਾਨਿਸ਼ਤ = ਜਾਣਿਆਂ। ਆਲਮ = ਜਗਤ। ਕੂਜਾ = ਕਿੱਥੇ
ਜਾਇ = ਥਾੳਂ। ਗਸ਼ਤ = ਗਈ। ਚਿਹ = ਕੀ। ਦਾਨਦ = ਜਾਣਦਾ ਹੈ।
ਕਿ = ਅਤੇ, ਪਰ। ਕਸ = ਪੁਰਖ। ਹਾਲ = ਵਰਤਾਂਤ। ਬਰ = ਉਪਰ।
ਸਰ-ਸਿਰ। ਗੁਜ਼ਸ਼ਤ = ਬੀਤਿਆ।

ਭਾਵ—ਲੋਕੀ ਜਾਣਿਆਂ ਕਿ ਓਹ ਕੇਹੜੇ ਥਾਉਂ ਨੂੰ ਗਈ ਹੈ (ਅਰਥਾਤ ਮੱਕੇ ਨੂੰ ਗਈ, ਪਰ ਪੁਰਖ ਕੀ ਜਾਣਦਾ ਹੈ ਜੋ ਕੀ ਵਰਤਾਂਤ ਸਿਰ ਉਤੇ ਬੀਤਿਆ ਹੈ ਪੁਰਖ ਅਲਪ ਬੁੱਧੀ ਹੈ ਜਿਸਨੂੰ ਸਰਬ ਗਿਆਨ ਨਹੀਂ ਤਾਂਤੇ ਕੀ? ਜਾਣਦਾ ਹੈ ਜੋ ਲੋਕ ਕੀ ੨ ਧੋਖਾ ਕਰਦੇ ਹਨ॥੪੯॥

ਬਿਦਿਹ ਸਾਕੀਆ ਪਿਆਲਹ ਫ਼ੀਰੋਜ਼ਹ ਫਾਮ॥
ਕਿ ਮਾਰਾ ਬਿਕਾਰ ਅਸਤ ਵਕਤਿ ਤੁਆਮ॥੫॥

ਬਿਦਿਹ = ਦੇਓ। ਸਾਕੀਆ = ਹੇ ਮੱਦ ਪਿਲਾਉਣ ਵਾਲੇ। ਪਿਆਹ = ਕਟੋਰਾ
ਫੀਰੋਜ਼ਹ ਫਾਮ = ਹਰੇ ਰੰਗ ਦਾ (ਗਿਆਨ)। ਕਿ = ਜੋ। ਮਾਰਾ = ਸਾਨੂੰ।

ਬਿਕਾਰ ਅਸਤ = ਲੋੜੀ ਦਾ ਹੈ। ਵਕਤ = ਸਮੇਂ। ਇ = ਦੇ। ਤੁਆਮ = ਪ੍ਰਸਾਦਿ। ਭਾਵ—ਹੇ ਪ੍ਰਮਾਤਮਾ! ਗਿਆਨ ਰੂਪੀ ਕਟੋਰਾ ਦੇਹ, ਕਿਉਂ ਜੋ ਸਾਨੂੰ ਪ੍ਰਸਾਦ (ਵਰਤਾਉ) ਦੇ ਸਮੇਂ ਉਸਦੀ ਲੋੜ ਹੈ॥੫੦॥

ਬ ਮਨ ਦਿਹ ਕਿ ਖ਼ੁਸ਼ਤਰ ਦਮਾਗ਼ੇ ਕੁਨਮ॥
ਕਿ ਰੋਸ਼ਨ ਤਬੈ ਚੂੰ ਚਰਾਗੇ ਕੁਨਮ॥੫੧॥

ਬ = ਵਾਧੂ ਪਦ ਜੋੜਕ। ਮਨ = ਮੈਨੂੰ। ਦਿਹ = ਦਿਓ। ਕਿ = ਜੋ। ਖੁਸ਼ਤਰ = ਬਹੁਤ
ਚੰਗੀ। ਦਮਾਗੇ = ਸੋਚ। ਕੁਨਮ = ਮੈਂ ਕਰਾਂ। ਕਿ = ਅਤੇ। ਰੋਸ਼ਨ = ਪ੍ਰਕਾਸ਼
ਤਬੈ = ਚਿਤ। ਚੂੰ = ਨਿਆਈਂ। ਚਰਾਗੇ = ਦੀਵਾ। ਕੁਨਮ = ਮੈਂ ਕਰਾਂ।

ਭਾਵ—ਸਾਨੂੰ ਦਿਓ ਤਾਂ ਜੋ ਸੋਚ ਸੋਹਣੀ ਕਰੀਏ ਅਤੇ ਪ੍ਰਕਾਸ਼ ਚਿਤ ਨੂੰ ਦੀਵੇ ਦੀ ਨਿਆਈਂ ਪ੍ਰਕਾਸ਼ਕ ਬਣਾਈਏ॥੫੧॥

ਧਿਆਨ ਜੋਗ—ਹੇ ਔਰੰਗੇ ਜਿਨ੍ਹਾਂ ਕਾਜ਼ੀਆਂ ਦੀਆਂ ਤੂੰ ਗੱਲਾਂ ਮੰਨਦਾ ਹੈਂ ਓਨ੍ਹਾਂ ਦੇ ਘਰਾਂ ਦਾ ਏਹ ਹਾਲ ਹੈ ਅਤੇ ਆਪਣੇ ਦਾਦੇ ਵੱਲ ਦੇਖ ਓਨ੍ਹੇ ਕੀ ਚੰਗਾ ਨਿਆਉਂ ਕੀਤਾ ਸੀ, ਜੋ ਨਿਰਦੋਸ਼ ਰਾਜੇ ਨੂੰ ਅਜੇਹੀ ਚੁੜੇਲ ਇਸ ਨੂੰ ਸੌਂਪਿਆ ਅਰਥਾਤ ਉਸਨੂੰ ਬਿਪਤਾ ਵਿਚ ਫਸਾ ਦਿਤਾ। ਤਾਂਤੇ ਤੁਹਾਡਾ ਬੀਜ ਹੀ ਅਜੇਹਾ ਨਿਕਮਾਂ ਹੈ ਤੂੰ ਭੀ ਓਹਾ ਜੇਹਾ ਅਨਿਆਈਂ ਹੈਂ ਕਿਉਂ ਨਾ ਇਹੋ ਜਿਹਾ ਅਨ੍ਹੇਰ ਪਾਵੇਂ॥