ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੨੧)

ਹਿਕਾਯਤ ਛੇਵੀਂ

੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਹਿਕਾਇਤ ਛੇਵੀਂ ਚਲੀ

ਸਾਖੀ ਛੇਵੀਂ ਅਰੰਭ ਹੋਈ

ਖ਼ੁਦਾਵੰਦ ਬਖ਼ਸ਼ਿੰਦਰ ਏ ਦਿਲ ਕੁਸ਼ਾਇ॥
ਰਜ਼ਾ ਬਖਸ਼ ਰੋਜੀ ਦਿਹ ਓ ਰਹਨੁਮਾਇ॥੧॥

ਖ਼ੁਦਾਵੰਦ = ਵਾਹਿਗੁਰੂ। ਬਖਸ਼ਿੰਦਹ = ਕ੍ਰਿਪਾਲੁ। ਏ = ਪਦ ਜੋੜਕ।
ਦਿਲ ਕੁਸ਼ਾਇ = ਚਿਤ ਨ ਕਰਨ ਵਾਲਾ। ਰਜ਼ਾ ਬਖਸ਼ = ਭਾਣਾ ਕਰਨ
ਵਾਲਾ। ਰੋਜ਼ੀ ਦਿਹ = ਅੰਨ ਦਾਤਾ। ਓ = ਅਤੇ।
ਰਹਨੁਮਾਇ = ਰਸਤਾ ਦੱਸਣ ਵਾਲਾ (ਆਗੂ)।

ਭਾਵ—(ਪਹਿਲੇ ਸ੍ਰੀ ਗੁਰੂ ਦਸਮੇਸ ਜੀ ਅਕਾਲ ਪੁਰਖ ਦਾ ਧਿਆਨ ਕਰਕੇ ਵਰਨਨ ਕਰਦੇ ਹਨ ਜੋ ਅਸੀਂ ਇਸ ਕਥਾ ਨੂੰ ਵਾਹਿਗੁਰੂ ਦੇ ਨਾਮ ਉਤੇ ਅਰੰਭ ਕਰਦੇ ਹਾਂ ਜੋ ਇਨ੍ਹਾਂ ਹੇਠਾਂ ਲਿਖੇ ਗੁਣਾਂ ਪ੍ਰਬੀਨ ਹੈ) ਕ੍ਰਿਪਾਲੂ ਚਿਤ ਪ੍ਰਸੰਨ ਕਰਨ ਵਾਲਾ ਅਤੇ ਭਾਣਾ ਵਰਤਾਉਣ ਵਾਲਾ ਅੰਨ ਦਾਤਾ ਅਤੇ ਆਗੂ।

ਨ ਫ਼ੌਜੋ ਨ ਫ਼ਰਸ਼ ਓ ਨਫੱਰ ਓ ਨਫ਼ੂਰ॥
ਖੁਦਾਵੰਦ ਬਖ਼ਸ਼ਿੰਦਹ ਜ਼ਾਹਿਰ ਜ਼ਹੂਰ॥੨॥

ਨ = ਨਹੀਂ। ਫੌਜ = ਸੈਨਾਂ। ਓ = ਅਤੇ। ਨ = ਨਹੀਂ। ਫ਼ਰਸ਼ = ਵਛਾਈ। ਓ = ਅਤੇ। ਨ = ਨਹੀਂ। ਫੱਰ = ਪਦਾਰਥ। ਓ = ਅਤੇ। ਨਫ਼ੂਰ = (ਬਹੁ- ਵਾਚਕ ਨਫਰ ਦਾ) ਨੌਕਰ। ਖੁਦਾਵੰਦ = ਪ੍ਰਮੇਸ਼ਰ। ਬਖਸ਼ਿੰਦਹ = ਕ੍ਰਿਪਾਲੂ। ਜ਼ਾਹਿਰ = ਪਰਗਟ। ਜ਼ਹੂਰ = ਪਰਕਾਸ਼ ਭਾਵ—ਜਿਸਦੇ ਪਾਸ ਨਾ ਹੀ ਸੈਨਾਂ ਅਤੇ ਨਾ ਹੀ ਵਛਾਈ ਅਤੇ ਨਾ ਹੀ ਨੌਕਰ ਪਦਾਰਥ ਹਨ (ਅਰਥਾਤ ਇਨ੍ਹਾਂ ਦੀ ਉਸਨੂੰ ਲੋੜ ਨਹੀਂ) ਸੋ ਪ੍ਰਮੇਸਰ ਪਰਗਟ ਪ੍ਰਕਾਸ਼ ਵਾਲਾ ਕ੍ਰਿਪਾਲੁ ਹੈ॥੨॥

ਹਿਕਾਯਤ ਸ਼ੁਨੀਦੇਮ ਦੁਖ਼ਤਰ ਵਜ਼ੀਰ॥
ਕਿ ਹੁਸਨਲ ਜਮਾਲਸਤ ਰੌਸ਼ਨ ਜ਼ਮੀਰ॥੩॥