ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੨੨)

ਹਿਕਾਯਤ ਛੇਵੀਂ

ਹਿਕਾਯਤ = ਸਾਖੀ। ਸ਼ਨੀਦੇਮ = ਅਸੀ ਸੁਣੀ ਹੈ। ਦੁਖਤਰ = ਪੁਤਰੀ।
ਵਜ਼ੀਰ = ਮੰਤਰੀ। ਕਿ = ਜੋ। ਹੁਸਨਲ ਜਮਾਲਸਤ = ਸੁੰਦਰ ਸਰੂਪ।
ਰੌਸ਼ਨ ਜ਼ਮੀਰ = ਪ੍ਰਕਾਸ਼ ਬੁਧੀ ਵਾਲੀ।

ਭਾਵ—(ਦਸਮੇਸ ਜੀ ਉਚਾਰਨ ਕਰਦੇ ਹਨ) ਕਿ ਅਸੀਂ ਮੰਤਰੀ ਦੀ ਪੁਤਰੀ ਦੀ ਜੋ ਸੁੰਦਰ ਸਰੂਪ ਅਤੇ ਪ੍ਰਕਾਸ਼ ਬੁਧੀ ਵਾਲੀ ਸੀ ਸਾਖੀ ਸੁਣੀ ਹੈ॥੩॥

ਵਜ਼ਾਂ ਕੈਸ੍ਵਰੋ ਸ਼ਾਹਿ ਰੂਮੀਂ ਕੁਲਾਹ॥
ਦਰਖ਼ਸ਼ਿੰਦਹਏ ਸ਼ਮਸੋ ਬਖ਼ਸ਼ਿੰਦਹ ਮਾਹ॥੪॥

ਵਜ਼ਾਂ = ਉਸਤੇ। ਕੈਸ = ਚੱਕ੍ਰਵਰਤੀ। ਸ਼ਾਹਿ = ਰਾਜਾ। ਰੂਮੀਂ = ਰੂਮ ਦੇਸ ਦਾ ਕੁਲਾਹ = ਟੋਪੀ। ਦਰਖ਼ਸ਼ਿਦਹਏ = ਚਮਕੀਲੀ। ਸ਼ਮਸੋ = ਸੂਰਜ। ਬ = ਵਾਧੂ ਪਦ ਜੋੜਕ। ਰਖਸ਼ਿੰਦਹ = ਪ੍ਰਕਾਸ਼ਕ। ਮਾਹ = ਚੰਦਰਮਾ

ਭਾਵ—ਉਸ ਥਾਂ ਦਾ ਚੱਕ੍ਰਵਰਤੀ ਰਾਜਾ ਰੂਮੀ ਟੋਪੀ ਵਾਲਾ ਅਤੇ ਚਮਕੀਲੇ ਸੂਰਜ ਵਾਂਗ ਅਤੇ ਚੰਦਰਮਾਂ ਦੀ ਨਿਆਈਂ ਪ੍ਰਕਾਸ਼ਕ ਸੀ॥੪॥

ਯਕੇ ਰੋਜ਼ ਰੌਸ਼ਨ ਬਰਾਮਦ ਸ਼ਿਕਾਰ॥
ਹਮ ਯੂਜ਼ ਅਜ਼ ਬਾਜ਼ ਬਹਰੀ ਹਜ਼ਾਰ॥੫॥

ਯਕੇ = ਇਕ। ਰੋਜ਼ ਰੌਸ਼ਨ = ਦਿਨ ਚੜ੍ਹੇ ਤੇ। ਬਰਾਂਮਦ = ਨਿਕਲਿਆ।
ਸ਼ਿਕਾਰ = ਹੇਲਾ। ਹਮਹ = ਸਾਰੇ। ਯੂਜ = ਚਿਤ੍ਰਾ। ਅਜ = ਆਦਿਕ।
ਬਾਜ਼ = ਬਾਜ। ਬਹਰੀ = ਨਾਉਂ ਪੰਖੀ ਦਾ। ਹਜ਼ਾਰ = ਸਹੰਸ।

ਭਾਵ—ਇਕ ਦਿਨ ਚਿਤਰੇ ਬਾਜ ਬਹਿਰੀ ਆਦਿਕ ਹਜ਼ਾਰਾਂ ਲੈਕੇ ਹੇਲੇ ਨੂੰ ਚੜਿਆ॥੫॥

ਬ ਪਹਨ ਅੰਦ੍ਰ ਆਂਮਦ ਬ ਨਖ਼ਚੀਰਗਾਹ॥
ਬਿਜ਼ਦ ਗੋਰ ਆਹੂ ਬਸੇ ਸ਼ੇਰ ਸ਼ਾਹ॥੬॥

ਬ = ਵਿਚ। ਪਹਿਨ = ਉਜਾੜ। ਅੰਦ੍ਰ = ਵਿਚ। ਆਂਮਦ = ਆਇਆ।
ਨਖ਼ਚੀਰਗਾਹ = ਹੇਲੇ ਦੇ ਥਾਂ। ਬਿਜ਼ਦ = ਮਾਰੇ। ਓ = ਅਤੇ। ਗੋਰ =ਗੋਰਖਰ। ਆਹੂ = ਹਰਨ। ਬਸੇ = ਬਹੁਤ। ਸ਼ੇਰ = ਸ਼ੀਂਹ। ਸ਼ਾਹ ਰਾਜਾ।

ਭਾਵ—ਉਜਾੜ ਵਿਚ ਆਕੇ ਹੇਲੇ ਦੀ ਥਾਂ ਤੇ ਪੁਜਾ ਅਤੇ ਬਹੁਤੇ ਗੋਰਖਰ ਹਰਨ ਸੀਂਹ ਰਾਜੇ ਨੇ ਮਾਰੇ॥੬॥

ਦਿਗਰ ਸ਼ਾਹਿਮਗ਼ਰਬ ਦਰਆਂਮਦ ਦਲੇਰ॥
ਜੋ ਰਖ਼ਸ਼ਿੰਦਹ ਮਾਹੋ ਚੁ ਗੁਰਰਿੰਦਹ ਸ਼ੇਰ॥੭॥