ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੨੩)

ਹਿਕਾਯਤ ਛੇਵੀਂ

ਦਿਗਰ = ਦੂਜਾ। ਸ਼ਾਹਿਮਗ਼ਰਬ = ਲਹਿੰਦੇ ਦਾ ਰਾਜਾ। ਦਰਆਂਮਦ = ਆਇਆ।
ਦਲੇਰ = ਸੂਰਬੀਰ। ਚੋ = ਨਿਆਈਂ। ਬਖ਼ਸ਼ਿੰਦਹ = ਪ੍ਰਕਾਸ਼ਕ। ਮਾਹ = ਚੰਦਰਮਾਂ
ਓ = ਅਤੇ। ਗੁਰਰਿੰਦਹ = ਗੱਜਣ ਵਾਲਾ। ਸ਼ੇਰ = ਸ਼ੀਂਹ!

ਭਾਵ—ਇਕ ਭੀ ਦੂਜਾ ਲਹਿੰਦੇ ਦਾ ਰਾਜਾ ਸੂਰਬੀਰ ਭੀ ਜੋ ਚੰਦਰਮਾਂ ਦੀ ਨਿਆਈਂ ਪ੍ਰਕਾਸ਼ਕ ਅਤੇ ਸ਼ੀਂਹ ਵਾਂਗੂੰ ਗੱਜਣ ਵਾਲਾ ਸੀ ਆਗਿਆ॥੭॥

ਦੋ ਸ਼ਾਹੇ ਦਰਾਮਦ ਬਯਕ ਜਾਇ ਸਖ਼ਤ॥
ਕਿਰਾ ਤੇਗ਼ ਯਾਰੀ ਦਿਹਦ ਨੇਕ ਬਖ਼ਤ॥੮॥

ਦੋ = ਦੋ। ਸ਼ਾਹੇ = ਰਾਜੇ। ਦਰਾਮਦ = ਆਏ। ਬ = ਵਿਚ। ਯਕ = ਇਕ।
ਜਾਇ = ਥਾਉਂ। ਸਖ਼ਤ = ਬਿਪਤਾ। ਕਿਰਾ = ਜਿਸਨੂੰ। ਤੇਗ਼ = ਤਲਵਾਰ।
ਯਾਰੀ ਦਿਹਦ = ਸਹਾਈ ਹੋਵੇ। ਨੇਕ ਬਖ਼ਤ = ਭਲੇ ਭਾਗ।

ਭਾਵ—ਦੋ ਰਾਜੇ ਇਕ ਭੀੜ ਦੇ ਥਾਂ ਵਿਚ ਆ ਟੱਕਰੇ ਜਿਸਦੀ ਸਹਾਇਤਾ ਸ੍ਰੀ ਸਾਹਿਬ ਕਰੇ ਓਹ ਭਲੇ ਭਾਗਾਂ ਵਾਲਾ (ਜਾਣੋਂ)॥੮॥

ਕਿਰਾ ਰੋਜ਼ ਇਕਬਾਲ ਯਾਰੀ ਦਿਹਦ॥
ਕਿ ਯਜ਼ਦਾਂ ਕਿਹਾ ਕਾਮਗਾਰੀ ਦਿਹਦ॥੯॥

ਕਿਰਾ= ਕਿਸਦਾ। ਰੋਜ਼ = ਦਿਨ। ਇ = ਚਾ। ਇਕਬਾਲ = ਵਾਧਾ।
ਯਾਰੀ = ਸਹੈਤਾ। ਦਿਹਦ = ਦਿੰਦਾ ਹੈ। ਕਿ = ਜੋ। ਯਜ਼ਦਾਂ = ਪ੍ਰਮੇਸ਼ਰ।
ਕਿਰਾ = ਕਿਸਨੂੰ। ਕਾਮਗਾਰੀ = ਜਿਤ। ਦਿਹਦ = ਦਿੰਦਾ ਹੈ।

ਭਾਵ—ਦੇਖੀਏ ਕਿਸਦਾ ਵਾਧੇ ਦਾ ਦਿਨ ਸਹੈਤਾ ਕਰਦਾ ਹੈ ਅਤੇ ਕਿਸਨੂੰ ਪ੍ਰਮੇਸਰ ਜਿਤ ਦਿੰਦਾ ਹੈ।॥੯॥

ਬਜੁੰਬਸ਼ ਦਰਾਂਮਦ ਦੋ ਸ਼ਾਹਿ ਦਲੋਰ॥
ਕਿ ਬਰ ਆਹੂਏ ਯਕ ਬਰਾਂਮਦ ਦੋ ਸ਼ੇਰ॥੧੦॥

ਬ = ਵਿਚ। ਜੁੰਬਸ਼ = ਹੱਲਾ। ਦਰਾਂਮਦ = ਆਏ। ਦੋ = ਦੋਨੋਂ। ਸ਼ਾਹਿ ਦਲੇਰ = ਸੂਰਬੀਰ
ਰਾਜੇ। ਕਿ = ਜਿਵੇਂ। ਬਰ = ਉਪਰ। ਆਹੂਏ - ਹਰਨ। ਯਕ = ਇਕ।
ਬਰਾਮਦ = ਚੜ੍ਹੇ। ਦੋ ਸ਼ੇਰ = ਦੋ ਸ਼ੀਂਹ।

ਭਾਵ— ਦੋਨੋਂ ਸੂਰਬੀਰ ਰਾਜਿਆਂ ਨੇ ਹੱਲਾ ਕੀਤਾ ਜਿਵੇਂ ਇਕ ਹਰਨ ਉੱਤੇ ਦੋ ਸ਼ੀਂਹ ਚੜ੍ਹਾਈ ਕਰਦੇ ਹਨ।।੧੦॥

ਬਗੁਰਰੀਦਨ ਆਮਦ ਦੋ ਅਬਰੇ ਸਿਯਾਹ॥
ਸਨਾਨਿ ਬਿਅੰਦਾਖਤ ਨੇਜ਼ਾ ਚੋ ਕਾਹ॥੧੧॥