ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੨੪)

ਹਿਕਾਯਤ ਛੇਵੀਂ

ਬ = ਵਿਚ। ਗੁਰਰੀਦਨ = ਗੱਜਣਾ। ਆਮਦ = ਆਏ। ਦੋ = ਦੋ
ਅਬਰੇ ਸਿਯਾਹ = ਕਾਲੇ ਬੱਦਲ। ਸਨਾਨਿ = ਬਰਛੇ ਦਾ ਫਲ।
ਬਿਅੰਦਾਖ਼ਤ = ਸੁਟਿਆ। ਨੇਜ਼ਾ = ਬਰਛਾ। ਚੋ = ਨਿਆਈਂ ਕਾਹ = ਘਾਉ।

ਭਾਵ—ਮਾਨੋਂ ਦੋ ਕਾਲੇ ਬਦਲ ਗੱਜਣ ਲੱਗੇ ਅਤੇ ਬਰਛੇ ਦੇ ਫਲ ਘਾਉ ਦੇ ਪੂਲਿਆਂ ਵਾਂਗੂੰ ਮਾਰੇ (ਅਰਥਾਤ ਬਹੁਤੇ ਬਰਛੇ ਦਬਾਦੱਬ ਮਾਰੇ)॥੧੧॥

ਚੁਨਾਂ ਤੀਰ ਬਾਰਾਨਿ ਪੱਰਰਾਂ ਸ਼ੁਦਹ॥
ਜ਼ਮੀਂ ਆਸਮਾਂ ਪਰ ਜ਼ਿ ਕਰਗਸ਼ ਸ਼ੂਦਹ॥੧੧॥

ਚੁਨਾ = ਅਜੇਹੀ। ਤੀਰ = ਬਾਣ। ਬਾਰਾਨ = ਵਰਖਾ। ਇ= ਦੀ। ਪੱਤਰਾਂ = ਉਡਨੇ
ਵਾਲੇ। ਸ਼ੂਦਹ = ਹੋਈ। ਜ਼ਮੀਂ = ਧਰਤੀ। ਆਸਮਾਂ = ਅਕਾਸ਼। ਜ਼ਿ ਨਾਲ।
ਕਰਗਸ = ਗ੍ਰਿਝ। ਪੁਰ, ਸ਼ੁਦਹ = ਭਰ ਗਈ।

ਭਾਵ—ਅਜੇਹੀ ਉਡਨੇ ਵਾਲੇ ਤੀਰਾਂ ਦੀ ਵਰਖਾ ਹੋਈ ਜੋ ਧਰਤੀ ਤੇ ਅਕਾਸ਼ ਗ੍ਰਿਝਾਂ ਨਾਲ ਭਰ ਗਿਆ॥੧੨॥

ਚਕਾਚੱਕ ਬਰਖਾਸਤ ਨੋਕਿ ਸਨਾਂ॥
ਯਕੇ ਰੁਸਤਖੇਜ਼ ਅਜ਼ ਬਰਾਂਮਦ ਜਹਾਂ॥੧੩॥

ਚਕਾਚੱਕ=ਘੱਚਾਘੱਚ। ਬਰਖ਼ਾਸਤ=ਉੱਠੀ। ਨੋਕਿਸਨਾਂ=ਬਰਛੇ ਦੀ ਮੁਖੀ।
ਯਕੋ = ਇਕ। ਰੁਸਤਖੇਜ਼ = ਪਰਲੋ। ਅਜ਼ = ਤੇ। ਬਰਾਮਦ = ਨਿਕਲੀ।
ਜਹਾਂ = ਸੰਸਾਰ।

ਭਾਵ—ਬਰਛੇ ਦੀਆਂ ਮੁਖੀਆਂ ਅਜੇਹੀਆਂ ਘੱਚਘੱਚ ਬਜੀਆਂ ਮਾਨੋਂ ਜਗਤ ਤੇ ਇਕ ਪਰਲੋ ਆ ਗਈ॥੧੩॥ ਚੋ ਸੂਰਿ ਸਰਾਫੀਲ ਦਮ ਮੇਜ਼ਦਹ॥ ਕਿ ਰੋਜ਼ੇ ਕਿਆਮਤ ਬ੍ਰਹਮ ਮੇਜ਼ਦਹੁ॥੧੪॥

ਚੋ = ਨਿਆਈਂ। ਸੂਰ-ਤੁਰੀ। ਇ = ਦੀ। ਸਰਾਫੀਲ = ਨਾਉਂ। ਦਮ = ਬੋਲਾ
ਮੇਜ਼ਦਹ = ਮਾਰਦੇ ਸਨ। ਕਿ = ਜਿਵੇਂ। ਰੋਜ਼ = ਦਿਨ। ਏ = ਦਾ
ਕਿਆਮਤ = ਪਰਲੋ। ਬਹਮ = ਆਪਸ ਵਿਚ। ਮੇਜ਼ਦਹ = ਟੱਕਰਦਾ ਹੈ।

ਭਾਵ—ਉਹ ਸਰਾਫੀਲ ਦੀ ਸੂਰ ਵਾਂਗੂੰ ਉੱਚੀ ੨ ਬੋਲੇ ਮਾਰਦੇ ਸਨ ਮਾਨੋਂ ਦੋ ਪਰਲੋ ਦੇ ਦਿਨ ਆ ਟੱਕਰੇ ਹਨ (ਅਰਥਾਤ ਪਰਲੋ ਨਾਲੋਂ ਦੂਣੀ ਪਰਲੋ ਆ ਗਈ॥੧੪॥