ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੨੫)

ਹਿਕਾਯਤ ਛੇਵੀਂ

ਗੁਰੇਜ਼ਸ ਦਰਾਂਮਦ ਬ ਅਰਬੀ ਸਪਾਹ॥
ਬਗਾਲਿਬ ਦਰਾਂਮਦ ਹਮਾਂ ਗੁਰਸ਼ਾਹ॥੧੫॥

ਗੁਰੇਜ਼ਸ਼ = ਭਾਂਜ। ਦਰਾਮਦ = ਹੋਈ। ਅਰਬੀ = ਅਰਬ ਦੀ
(ਅਰਬ ਉਸ ਦੇਸ ਦਾ ਨਾਉਂ ਹੈ ਜਿਥੇ ਮੁਸਲਮਾਨਾਂ ਦਾ ਮੱਕਾ ਹੈ)।
ਸਪਾਹ = ਸੈਨਾਂ। ਬ = ਵਾਧੂ ਪਦ। ਗਾਲਿਬ = ਜਿਤ ਵਾਲਾ।
ਦਰਾਮਦ = ਹੋਯਾ। ਹਮਾਂ = ਓਹੀ। ਗਰਬ = ਲਹਿੰਦੀ ਦਿਸ਼ਾ। ਸ਼ਾਹ = ਰਾਜਾ।

ਭਾਵ—ਅਰਬੀ ਸੈਨਾਂ ਨੂੰ ਭਾਜੜ ਪੈ ਗਈ ਅਤੇ ਓਹ ਲਹਿੰਦੀ ਦਿਸ਼ਾ ਦਾ ਰਾਜਾ ਜਿਤ ਗਿਆ॥੧੫॥

ਕਿ ਤਨਹਾ ਬਿਮਾਂਦ ਅਸਤ ਸ਼ਾਹਿ ਅਰਬ॥
ਬਵਕਤਿ ਚੋ ਪੇਸ਼ੀਨ ਸ਼ੰਮਸ ਚੂੰ ਗ਼ਰਬ॥੧੬॥

ਕਿ = ਅਤੇ ਤਨਹਾ = ਕੱਲਾ। ਬਿਮਾਂਦਸਤ = ਹੋਗਿਆ। ਸ਼ਾਹਿ ਅਰਬ= ਅਰਬ
ਦਾ ਰਾਜਾ। ਬ = ਵਿਚ। ਵਕਤ = ਸਮਾਂ। ਇ = ਦੇ। ਪੇਸ਼ੀਨ=ਤਿਰਕਾਲਾਂ।
ਸ਼ਮਸ = ਸੂਰਜ! ਚੂੰ = ਜਿਵੇਂ। ਗਰਬ - ਛਿਪਦਾ ਹੈ।

ਭਾਵ—ਅਰਬ ਦਾ ਰਾਜਾ ਕੱਲਾ ਰਹਿ ਗਿਆ ਤਾਂ ਤਰਕਾਲਾਂ ਵੇਲੇ ਸੂਰਜ ਛਪ ਗਿਆ॥ ੧੬॥

ਚੋ ਤਾਬਸ਼ ਨਮਾਨਦ ਸ਼ਵਦ ਦਸਤਗੀਰ॥
ਚੋ ਦੁਜ਼ਦੇ ਸ਼ਵਦ ਵਕਤਿ ਸ਼ਬਰਾ ਅਮੀਰ॥੧੭॥

ਚੋ = ਜਦੋਂ। ਤਾਬ = ਗਰਮੀ। ਸ਼ = ਉਸ਼। ਨਮਾਨਦ = ਨਹੀਂ ਰਹਿੰਦੀ।
ਸ਼ਵਦ = ਹੋ ਜਾਂਦਾ ਹੈ। ਦਸਤਗੀਰ = ਬੰਧੂਆ। ਚੋ- ਜਿਵੇਂ। ਦੁਜ਼ਦੇ=ਕੋਈ
ਚੋਰ। ਸ਼ਬਦ = ਹੋਵੇ। ਵਕਤ = ਸਮਾਂ। ਇ = ਦੇ। ਸ਼ਬ = ਰਾਤ।
ਰਾ = ਨੂੰ। ਅਸੀਰ = ਬੰਨ੍ਹਿਆਂ ਹੋਯਾ

ਭਾਵ—ਜਿਵੇਂ ਜਦੋਂ ਸੂਰਜ ਦੀ ਤਪਤ ਨਹੀਂ ਰਹਿੰਦੀ ਤਾਂ ਬੰਧੂਆ ਹੋ ਜਾਂਦਾ ਹੈ ਅਤੇ ਚੋਰ ਰਾਤ੍ਰੀ ਦੇ ਸਮੇਂ ਫੜਿਆ ਜਾਂਦਾ ਹੈ।੧੭॥

ਬਿਬਸਤੰਦ ਬਰਦੰਦ ਸ਼ਾਹ ਨਿਜ਼ਦਿ ਸ਼ਾਹ॥
ਚੋ ਮਾਹ ਅਫਗਨੋ ਹਮਚੋ ਬਰਦੰਦ ਮਾਹ॥੧੮॥

ਬਿ = ਵਾਧੂ ਪਦ। ਬਸਤੰਦ = ਨੂੜ ਲਿਆ। ਬੁਰਦੰਦ = ਲੈ ਗਏ। ਸ਼ਾਹ = ਰਾਜਾ
ਨਿਜ਼ਦ = ਪਾਸ। ਏ = ਦੇ। ਸ਼ਾਹ = ਰਾਜਾ। ਚੋ = ਜਿਵੇਂ। ਮਾਹ ਅਫਗਨੋ = ਚੰਦ੍ਰਮਾਂ
ਨੂੰ ਢੌਣ ਵਾਲਾ। ਹਮਚੋ = ਨਿਆਈਂ। ਬੁਰਦੰਦ = ਲੈ ਗਏ। ਮਾਹ=ਚੰਦ੍ਰਮਾਂ।