ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

126

ਜ਼ਫ਼ਰਨਾਮਾ ਸਟੀਕ

(੧੨੬)

ਹਿਕਾਯਤ ਛੇਵੀਂ

ਭਾਵ—ਰਾਜੇ ਨੂੰ ਫੜਕੇ ਦੂਜੇ ਰਾਜੇ ਪਾਸ ਲੈ ਗਏ ਜਿਵੇਂ ਚੰਦਰਮਾਂ ਉਤੇ ਗ੍ਰਹਣ ਪਰਬਲ ਹੋ ਜਾਂਦਾ ਹੈ ਉਵੇਂ ਹੀ ਇਸ ਚੰਦ੍ਰਮੁਖ ਰਾਜੇ ਨੂੰ ਲੈ ਗਏ (ਚੰਦਰਮਾਂ ਨੂੰ ਗ੍ਰਹਣ ਦੇ ਸਮੇਂ ਫੜਿਆ ਮੰਨਦੇ ਹਨ)॥੧੮॥

ਬਖਾਨਹ ਖਬਰ ਆਮਦਰ ਸ਼ਾਹ ਬਸਤੁ॥
ਹਮ ਕਾਰ ਦੂਜ਼ਦੀਂ ਵ ਮਰਦੀ ਗੁਜ਼ਸ਼ਤ॥੧੯॥

ਬ = ਵਿਚ। ਖ਼ਾਨਹ = ਘਰ। ਖਬਰ = ਪਤਾ। ਆਮਦਹ = ਆਇਆ
ਸ਼ਾਹ = ਰਾਜਾ। ਬਸਤ = ਬੰਨ੍ਹਿਆਂ ਗਿਆ। ਹਮਹ=ਸਾਰੇ। ਕਾਰ = ਕੰਮ
ਦੂਜ਼ਦੀਂ=ਚੋਰੀ । ਵ = ਅਤੇ। ਮਰਦੀ = ਸੂਰਮਤਾਈ। ਗੁਜ਼ਸ਼ਤ = ਹੋ ਚੁਕੇ।

ਭਾਵ—ਘਰ ਪਤਾ ਹੋਯਾ ਜੋ ਰਾਜਾ ਫੜਿਆ ਗਿਆ ਅਤੇ ਚੋਰੀ ਅਰ ਸੂਰਮਤਾਈ ਦੇ ਸਾਰੇ ਕੰਮ ਹੋ ਚੁਕੇ ਹਨ (ਕੁਝ ਵੱਸ ਨਹੀਂ ਚੱਲਦਾ) ॥੨੯॥

ਨਿਸ਼ਸਤੰਦ ਮਜਲਿਸ ਜ਼ਦਾਨਾਇ ਦਿਲ॥
ਸੁਖਨਰਾਂਦ ਪਿਨਹਾਂਵਜ਼ਾਂ ਸ਼ਹ ਖਜ਼ਿਲ॥੨੦॥

ਨਿਸ਼ਸਤੰਦ = ਬੈਠੇ। ਮਜਲਿਸ = ਸਭਾ। ਜ਼ = ਆਦਿਕ। ਦਾਨਾਇ ਦਿਲ = ਸਿਆਣੇ
ਬੁਧੀਵਾਨ। ਸੁਖ਼ਨ = ਬਾਤ । ਰਾਂਦ = ਚਲਾਈ। ਪਿਨਹਾਂ = ਛਿਪਕੇ ।
ਵ = ਵਾਧੂ। ਜ਼ਾਂ = (ਅਜ਼ ਆਂ) ਅਜ਼ = ਬਾਬਤ । ਆਂ = ਉਸ
ਸ਼ਾਹ = ਰਾਜਾ। ਖ਼ਜ਼ਿਲ = ਲੱਜਿਆਵਾਨ।

ਭਾਵ— ਸਿਆਣੇ ਬੁਧੀਵਾਨ ਆਦਿਕ ਸਭਾ ਵਿਚ ਬੈਠੇ ਅਤੇ ਸਹਜੇ ਨਾਲ ਉਸ ਅਪੱਤ ਰਾਜੇ ਦੀ ਬਾਬਤ ਗੱਲ ਤੋਰੀ॥੨੦॥

ਚੋ ਬਿਸ਼ਨੀਦ ਈਂ ਖਬਰ ਦੁਖਤਰ ਵਜ਼ੀਰ॥
ਬਿਬਸਤੰਦ ਸ਼ਮਸ਼ੇਰ ਜੁਸਤੰਦ ਤੀਰ॥੨੧॥

ਚੋ = ਜਦੋਂ । ਬਿਸ਼ਨੀਦ =ਸੁਣੀ। ਈਂ = ਏਹ। ਖ਼ਬਰ = ਸੋਇ । ਦੁਖਤਰ = ਪੁਤ੍ਰੀ।
ਵਜ਼ੀਰ = ਮੰਤ੍ਰੀ। ਬਿਬਸਤੰਦ = ਬੰਨ੍ਹੀ। ਸ਼ਮਸ਼ੇਰ = ਤਲਵਾਰ।
ਜੁਸਤੰਦ = ਢੂੰਡੇ। ਤੀਰ = ਬਾਣ।

ਭਾਵ— ਜਦੋਂ ਮੰਤ੍ਰੀ ਦੀ ਪੁਤ੍ਰੀ ਨੇ ਏਹ ਸੋਇ ਸੁਣੀ ਤਾਂ ਤਲਵਾਰ (ਗਾਤ੍ਰੇ) ਬੰਨ੍ਹੀ ਅਤੇ ਤੀਰ ਢੂੰਡੇ (ਲਏ॥੨੧॥

ਬਿਪੋਸ਼ੀਦ ਜ਼ਰ ਬਫ਼ਤ ਰੂਮੀ ਕਬਾਇ॥
ਬਜ਼ਂੀਂ ਬਰ ਨਸ਼ਸਤੋ [1]ਬਿਆਮਦ ਬਜਾਇ ॥੨੨॥


  1. ਬਰਾਂਮਦ ਜ਼ਜਾਇ = ਥਾਓਂ ਨਿਕਲੀ ਭੀ ਪਾਠ ਹੈ।