ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੨੭)

ਹਿਕਾਯਤ ਛੇਵੀਂ

ਬਿਪੋਸ਼ੀਦ = ਪੈਹਨੀ। ਜ਼ਰਬਫ਼ਤ = ਸੁਨੈਹਰੀ। (ਸੁਇਨੇ ਦੀ ਬਣੀ ਹੋਈ) ਕਬਾਇ = ਪੁਸ਼ਾਕੀ। ਬ = ਵਾਧੂ। ਜੀਂ = ਕਾਠੀ। ਬਰ = ਉਤੇ। ਨਸ਼ਸਤ = ਬੈਠੀ। ਓ = ਅਤੇ। ਬਿਆਮਦ = ਆਈ। ਬ = ਵਿਚ। ਜਾਇ = ਥਾਓਂ। (ਰਨਭੂਮੀ)। ਰੂਮੀ = ਰੂਮ ਦੇਸ਼ ਦੀ ਬਣੀ।

ਭਾਵ—ਰਮ ਦੀ ਬਣੀ ਹੋਈ ਸੁਨੈਹਰੀ ਪੁਸ਼ਾਕੀ ਪਾਈ ਅਤੇ ਕਾਠੀ ਉਤੇ ਚੜ੍ਹਕੇ ਰਣ ਭੂਮੀ ਵਿਚ ਆਈ॥੨੨॥

ਰਵਾਂਸ਼ਦ ਸੂਏ ਸ਼ਾਹਿ ਮਗਰਿਬ ਚੋਬਾਦ॥
ਕਮਾਨੇ ਕਿਯਾਨੀ ਬਤਰਕਸ਼ ਨਿਹਾਦ॥੨੩॥

ਰਵਾਂਸ਼ੁਦ = ਤੁਰੀ। ਸੂਏ = ਸ਼ਾਹਿ = ਮਗਰਿਬ = ਲਹਿੰਦੇ ਦੇਸ਼ ਦੇ ਰਾਜੇ ਵਲ।
ਚੋ = ਨਿਆਈਂ। ਬਾਦ = ਪੌਣ। ਕਮਾਨ = ਧਨਖ। ਇ = ਉਸਤਤੀ ਸਨਬੰਧਕ।
ਕਿਯਾਨੀ = ਕੈਆਂ ਵਾਲੀ। ਕੈ = ਇਕ ਬੜੇ ਰਾਜ ਘਰਾਣੇਂ ਦਾ ਗੋਤ ਹੈ ਜੋ
ਪਾਰਸ ਦੇਸ ਵਿਚ ਹੋਇਆ ਹੈ ਅਤੇ ਕੈ ਖ਼ੁਸਰੋ ਜ਼ਮਸ਼ੇਦ ਆਦਿਕ ਉਸ ਵਿਚੋਂ
ਰਾਜੇ ਹੋਇ ਹਨ) ਬ = ਉਪਰ। = ਤਰਕਸ਼ ਤੀਰਾਂ ਦਾ ਭੱਥਾ (ਤੀਰ)।
ਨਿਹਾਦ = ਰੱਖਿਆ।

ਭਾਵ—ਲਹਿੰਦੇ ਦੇਸ ਦੇ ਰਾਜੇ ਵੱਲ ਪੌਣ ਦੀ ਨਿਆਈਂ ਗਈ ਕੈਆਂ ਵਾਲੀ ਧਨਖ ਉਤੇ ਤੀਰ ਚੜ੍ਹਾਇਕੈ॥ ੨੩॥

ਬਪੇਸ਼ੇ ਸ਼ਾਹਿ ਮਗਰਿਬ ਆਮਦ ਦਲੇਰ॥
ਚੁ ਗਰਰੰਦਾ ਅਬਰੋ ਚੋਦਰਰਿੰਦਹ ਸ਼ੇਰ॥੨੪॥

ਬ = ਵਾਧੂ ਪਦ। ਪੇਸ਼ੇ ਸਾਮ੍ਹਣੇ। ਸ਼ਾਹ ਮਗਰਿਬ = ਲਹਿੰਦੇ ਦਾ ਰਾਜ਼ਾ।
ਆਮਦ = ਆਈ। ਦਲੇਰ = ਸੂਰਬੀਰ। ਚੁ = ਨਿਆਈਂ। ਗੁਰਰੰਦਾ = ਗੱਜਣ
ਵਾਲੀ। ਅਬਰ = ਘੱਟਾ। ਓ = ਅਤੇ। ਚੋਂ = ਨਿਆਈਂ।
 ਦਰਰਿੰਦਹ = ਵਢ ਖਾਣਾ। ਸ਼ੇਰ = ਸ਼ੀਂਹ।

ਭਾਵ—ਲਹਿੰਦੇ ਦੇਸ਼ ਦੇ ਰਾਜੇ ਦੇ ਸਾਮ੍ਹਣੇ ਸੂਰਬੀਰਾਂ ਵਾਂਗੂੰ ਆਈ ਅਤੇ ਜਿਵੇਂ ਘਟਾ ਗੱਜਣ ਵਾਲੀ ਅਰ ਵੱਢ ਖਾਣਾ ਸ਼ੀਂਹ ਹੁੰਦਾ ਹੈ॥੨੪॥

ਦੁਆ ਕਰਦ ਕਿ ਐ ਸ਼ਾਹਿ ਆਜ਼ਾਦ ਬਖਤ॥
ਸਜ਼ਾਵਾਰਿ ਦੈਹੀਮ ਓਸ਼ਾਯਾਨਿਤਖਤ॥੨੫॥

ਦੁਆ = ਅਸ਼ੀਰਵਾਦ। ਕਰਦ = ਕੀਤੀ। ਕਿ = ਜੋ। ਐ = ਹੇ। ਸ਼ਾਹ-ਰਾਜਾ।
ਆਜ਼ਾਦ ਬਖਤ = ਭਾਗਾਂ ਵਾਲਾ। ਸਜ਼ਾਵਾਰ = ਯੋਗ। ਇ = ਦੇ।
ਦੈਹੀਮ = ਛਤ੍ਰ। ਓ = ਅਤੇ। ਸ਼ਾਯਾਨਿ = ਯੋਗ। ਤਖ਼ਤ = ਸਿੰਘਾਸਣ।