ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੨੯)

ਹਿਕਾਯਤ ਛੇਵੀਂ


ਭਾਵ—ਜਦ ਇਹ ਗੱਲ ਸੂਰਮੇਂ ਰਾਜੇ ਨੇ ਸੁਣੀਂ ਤਾਂ ਆਪਣੇ ਉਪਰ (ਥਾਈਂ ਖੜਾ) ਕੰਬਿਆ ਜਿਵੇਂ ਚੰਬੇ ਦਾ ਪੱਤ੍ਰ ਹਿਲਦਾ ਹੈ॥੨੯॥

ਚੁਨਾ ਜੰਗ ਕਰਦੰਦਈਂ ਕਾਹੀਆਂ॥
ਨਦਾਨਮ ਮਗਰ ਸ਼ਾਹ ਬਾਸ਼ਦ ਜਵਾਂ॥੩੦॥

ਚੁਨਾ = ਅਜੇਹਾ। ਜੰਗ = ਜੁਧ। ਕਰਦੰਦ = ਕੀਤਾ ਹੈ। ਈ = ਇਨ੍ਹਾਂ।
ਕਾਹੀਆਂ = ਘਾਹੀ। ਨਦਾਨਮ = ਮੈਂ ਨਹੀਂ ਜਾਣਦਾ। ਮਗਰ = ਭਾਵੇਂ।
ਸ਼ਾਹ = ਰਾਜਾ। ਬਾਸ਼ਦ = ਹੋਊਗਾ। ਜਵਾਂ = ਸੂਰਬੀਰ

ਭਾਵ—(ਉਸ ਰਾਜੇ ਨੇ ਸੋਚਿਆ) ਜੋ ਇਨ੍ਹਾਂ ਘਾਹੀਆਂ ਨੇ ਅਜਿਹਾ ਜੁਧ ਕੀਤਾ ਸੀ ਪਤਾ ਨਹੀਂ ਜੋ ਉਨ੍ਹਾਂ ਦਾ ਰਾਜਾ ਕਿੰਨਾ ਕੁ ਸੂਰਬੀਰ ਹੋਊਗਾ॥੩੦॥

ਨ ਦਾਨਮ ਮਗਰ ਸ਼ਾਹ ਹਸਤਸ਼ ਜਵਾਂ॥
ਕਿ ਮਾਰਾ ਬਗੀਰਦ ਜ਼ਿ ਮਾਯੰਦਰਾਂ॥੩੧॥

ਨਦਾਨਮ = ਪਤਾ ਨਹੀਂ। ਮਗਰ = ਭਾਵੇਂ। ਸ਼ਾਹ = ਰਾਜਾ। ਹਸਤ = ਹੈ।
ਸ਼ = ਉਨ੍ਹਾਂ ਦਾ। ਜਵਾਂ = ਬਲੀ। ਕਿ = ਜੋ। ਮਾਰਾ = ਸਾਨੂੰ। ਬਗੀਰਦ-ਫੜ
ਲਵੇ। ਜ਼ਿ = ਤੇ। ਮਾਯੰਦਰਾਂ = ਇਕ ਦੇਸ ਦਾ ਨਾਉਂ ਹੈ।

ਭਾਵ— ਕੀ ਪਤਾ ਹੈ ਭਾਵੇਂ ਉਨ੍ਹਾਂ ਦਾ ਰਾਜਾ ਬੜਾ ਬਲੀ ਹੈ ਜੋ ਸਾਨੂੰ ਮਾਯੰਦਰਾਂ ਤੇ ਫੜ ਲਊਗਾ॥੩੧॥

ਜ਼ਿਪੇਸ਼ੀਨਹ ਏ ਸ਼ਾਹ ਵਜ਼ੀਰਾਂ ਬਿਖਾਂਦ॥
ਸੁਖਨਹਾਏ ਪੋਸ਼ੀਦਹ ਬਾਓ ਬਿਰਾਂਦ॥੩੨॥

ਜ਼ਿ = ਤੇ। ਪੇਸ਼ੀਨਹ = ਸਾਮ੍ਹਣੇ। ਏ = ਦੇ। ਸ਼ਾਹ = ਰਾਜਾ। ਵਜ਼ੀਰਾਂ (ਵਜ਼ੀਰ
ਦਾ ਬਹੁ ਵਚਨ ਹੈ) ਮੰਤ੍ਰੀ। ਬਿ = ਵਾਧੂ। ਖਾਂਦ = ਬੁਲਾਏ। ਸੁਖਨਹਾਏ = (ਬਹੁ
ਵਚਨ ਸੁਖਨ ਦਾ ਹੈ) ਗੱਲਾਂ। ਪੋਸ਼ੀਦਹ = ਗੁਝੀਆਂ। ਬਾ = ਨਾਲ।
ਓ = ਉਨ੍ਹਾਂ। ਬਿ = ਵਾਧੂ ਪਦ। ਰਾਂਦ = ਚਲਾਈ।

ਭਾਵ—ਰਾਜੇ ਨੇ ਮੰਤ੍ਰੀਆਂ ਨੂੰ ਪਾਸ ਬੁਲਾਇਆ ਅਤੇ ਬੀਤੀਆਂ ਗੱਲਾਂ ਉਨ੍ਹਾਂ ਨਾਲ ਤੋਰੀਆਂ॥੩੨॥

ਤੁ ਦੀਦੀ ਚੁਨਾ ਕਾਹੀਯਾਂ ਜੰਗ ਕਰਦ॥
ਕਿ ਅਜ਼ ਮੁਲਕਿ ਯਜ਼ਦਾਂ ਬਰਾਵਰਦ ਗਰਦ॥੩੩॥